ਡੀਜੀਪੀ ਨੇ ਗੁਰਵਿੰਦਰਪਾਲ ਸਿੰਘ ਨੂੰ ਤਰੱਕੀ ਦਾ ਸਟਾਰ ਲਗਾਕੇ ਬਣਾਇਆ ਸਬ ਇੰਸਪੈਕਟਰ
ਰੋਹਿਤ ਗੁਪਤਾ
ਗੁਰਦਾਸਪੁਰ , 6 ਸਤੰਬਰ 2023 : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋ ਬਹਾਦਰ ਪੁਲਿਸ ਅਫਸਰ ਤੇ ਸਪੈਸ਼ਲ ਸੈੱਲ ਗੁਰਦਾਸਪੁਰ ਦੇ ਇੰਚਾਰਜ ਗੁਰਵਿੰਦਰ ਪਾਲ ਸਿੰਘ ਨੂੰ ਤਰੱਕੀ ਦਾ ਸਟਾਰ ਲਗਾਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ।
ਗੌਰਤਲਬ ਹੈ ਕਿ ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਗੁਰਦਾਸਪੁਰ ਦੀ ਟੀਮ ਵੱਲੋਂ ਇੰਚਾਰਜ ਗੁਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਨਸ਼ਿਆ ਖ਼ਿਲਾਫ਼ ਅਨੇਕਾ ਵੱਡੀਆਂ ਰਿਕਵਰੀਆਂ ਕੀਤੀਆਂ ਹਨ। ਜਿਨ੍ਹਾਂ ਵਿਚ ਹੈਰੋਈਨ ਦੀਆ ਕਈ ਵੱਡੀਆਂ ਖੇਪਾ ਨਾਲ ਤਸਕਰਾਂ ਨੂੰ ਕਾਬੂ ਕੀਤਾ ਗਿਆ।ਇੱਕ ਕਿਲੋ RDX , ਹਥਿਆਰ ਅਤੇ ਕੁਝ ਸਮਾਂ ਪਹਿਲਾਂ ਜੰਮੂ ਕਸ਼ਮੀਰ ਤੋਂ ਕੁਝ ਤਸਕਰਾਂ ਨੂੰ ਕਾਬੂ ਕਰਕੇ ਲਿਆਂਉਣ ਵਿੱਚ ਵੀ ਗੁਰਵਿੰਦਰ ਪਾਲ ਸਿੰਘ ਵਲੋਂ ਅਹਿਮ ਰੋਲ ਅਦਾ ਕੀਤਾ ਗਿਆ ਸੀ।
ਗੱਲਬਾਤ ਦੌਰਾਨ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਸਾਹਿਬ ਦਯਾਮਾ ਹਰੀਸ਼ ਕੁਮਾਰ ਵਲੋਂ ਉਹਨਾਂ ਨੂੰ ਅਤੇ ਉਹਨਾਂ ਦੀ ਟੀਮ ਨੂੰ ਲਗਾਤਾਰ ਹੌਂਸਲਾ ਅਫਜ਼ਾਈ ਦੇ ਨਾਲ, ਦਿਸ਼ਾ ਨਿਰਦੇਸ਼ ਵੀ ਦਿੱਤੇ ਜਾਂਦੇ ਹਨ।ਜਿਸ ਨਾਲ ਉਹ ਗੁਰਦਾਸਪੁਰ ਜ਼ਿਲੇ ਵਿਚ ਨਸ਼ਿਆਂ ਖਿਲਾਫ ਛੇੜੀ ਗਈ ਪੰਜਾਬ ਪੁਲਿਸ ਦੀ ਮੁਹਿੰਮ ਵਿੱਚ ਸਫਲਤਾ ਹਾਸਲ ਕਰ ਰਹੇ ਹਨ।ਸਬ ਇੰਸਪੈਕਟਰ ਬਣੇ ਗੁਰਵਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਆਪਣੀ ਟੀਮ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਗੁਰਦਾਸਪੁਰ ਜ਼ਿਲੇ ਨੂੰ ਪੂਰਨ ਤੌਰ ਤੇ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਰੱਖਣ ਲਈ ਲਗਾਤਾਰ ਉਪਰਾਲੇ ਕਰਨਗੇ।