ਪੀਐੱਸਐੱਮਐੱਸਯੂ ਦੇ ਆਗੂਆਂ ਵੱਲੋਂ ਰਿਚਾ ਗੋਇਲ (ਪੀਸੀਐੱਸ) ਨੂੰ ਜੁਆਇਨ ਕਰਨ ਤੇ ਜੀ ਆਇਆਂ
ਦਲਜੀਤ ਕੌਰ
ਸੰਗਰੂਰ, 6, ਸਤੰਬਰ, 2023: ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਸੰਗਰੂਰ ਦੇ ਆਗੂਆਂ ਅਨੁਜ ਸ਼ਰਮਾ ਸੂਬਾ ਵਿੱਤ ਸਕੱਤਰ, ਰਾਜਵੀਰ ਬਡਰੁੱਖਾਂ, ਬਲਵਿੰਦਰ ਅੱਤਰੀ ਚੇਅਰਮੈਨ, ਜੋਗਿੰਦਰ ਸਿੰਘ ਪ੍ਧਾਨ ਡੀਸੀ ਦਫਤਰ ਦੀ ਅਗਵਾਈ ਵਿੱਚ ਵਫਦ ਵੱਲੋਂ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਨਵ-ਨਿਯੁਕਤ ਜੀਏ ਸ਼੍ਰੀਮਤੀ ਰਿਚਾ ਗੋਇਲ (ਪੀਸੀਐੱਸ) ਨੂੰ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਕਿਹਾ ਗਿਆ। ਇਸ ਮੌਕੇ ਜੀਏ ਰਿਚਾ ਗੋਇਲ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਵਫ਼ਦ ਦਾ ਧੰਨਵਾਦ ਕੀਤਾ ਗਿਆ।
ਜਿਕਰਯੋਗ ਹੈ ਕਿ ਸ਼੍ਰੀਮਤੀ ਰਿਚਾ ਗੋਇਲ ਪਹਿਲਾਂ ਸਹਾਇਕ ਕਮਿਸ਼ਨਰ ਰਾਜ ਕਰ ਬਰਨਾਲਾ ਵਿਖੇ ਤੈਨਾਤ ਰਹਿ ਚੁੱਕੇ ਹਨ ਅਤੇ ਬਹੁਤ ਇਮਾਨਦਾਰ, ਨੇਕ ਦਿਲ ਅਤੇ ਚੰਗੀ ਸ਼ਖਸੀਅਤ ਦੇ ਮਾਲਿਕ ਹਨ। ਜਥੇਬੰਦੀ ਦੇ ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਸ਼ਾਸ਼ਨ ਵਿੱਚ ਵਧੀਆ ਨੇਕ ਤੇ ਇਮਾਨਦਾਰ ਅਫ਼ਸਰ ਦੀ ਤੈਨਾਤੀ ਹੋਣ ਨਾਲ ਆਮ ਲੋਕਾਂ ਦੇ ਕੰਮ ਹੋਰ ਵੀ ਵਧੀਆ ਤਰੀਕੇ ਨਾਲ ਸਮੇਂ ਸਿਰ ਹੁੰਦੇ ਹਨ ਅਤੇ ਸਰਕਾਰੀ ਸਹੂਲਤਾਂ ਲੋੜਵੰਦ ਲੋਕਾਂ ਤੱਕ ਪਹੁੰਚਦੀਆਂ ਹਨ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਅਤੇ ਅਧਿਕਾਰੀ ਹਾਜਿਰ ਰਹੇ।