ਜਿਲ੍ਹਾ ਨਵਾਂਸ਼ਹਿਰ ਚ ਵੱਡੇ ਪੱਧਰ ’ਤੇ ਪੁਲਿਸ ਤਬਾਦਲੇ -8 SHO ਬਦਲੇ
ਰਜਿੰਦਰ ਬੰਗਾ
ਨਵਾਂਸ਼ਹਿਰ 20 ਨਵੰਬਰ 2023- ਜ਼ਿਲ੍ਹਾ ਪੁਲਸ ਮੁਖੀ ਐਸਐਸਪੀ ਡਾ: ਅਖਿਲ ਚੌਧਰੀ ਵਲੋਂ ਵੱਡੇ ਪੱਧਰ ’ਤੇ ਪੁਲਸ ਤਬਾਦਲੇ ਕੀਤੇ ਗਏ ਹਨ । ਇਸ ਫੇਰਬਦਲ ਵਿੱਚ ਅੱਠ ਥਾਣਿਆਂ ਦੇ ਐਸਐਚਓ ਬਦਲੇ ਗਏ ਹਨ। ਕਈਆਂ ਨੂੰ ਇੱਕ ਥਾਣੇ ਤੋਂ ਦੂਜੇ ਥਾਣੇ ਭੇਜ ਦਿੱਤਾ ਗਿਆ ਹੈ ਕਈਆਂ ਨੂੰ ਐਸਐਚਓ ਵਜੋਂ ਨਵੀਂ ਜ਼ਿੰਮੇਵਾਰੀ ਵੀ ਮਿਲੀ ਹੈ।ਇਸ ਫੇਰਬਦਲ 'ਚ ਇੰਸਪੈਕਟਰ ਰਾਧੇ ਕ੍ਰਿਸ਼ਨ ਨੂੰ ਬਹਿਰਾਮ ਦਾ ਐੱਸਐੱਚਓ ਨਿਯੁਕਤ ਕੀਤਾ ਗਿਆ ਹੈ.
ਸਬ-ਇੰਸਪੈਕਟਰ ਪਵਿੱਤਰ ਸਿੰਘ ਨੂੰ ਪੁਲਸ ਲਾਈਨ ਤੋਂ ਬਦਲ ਕੇ ਐੱਸਐੱਚਓ ਬਲਾਚੌਰ, ਸਬ ਇੰਸਪੈਕਟਰ ਮਨਜੀਤ ਸਿੰਘ ਨੂੰ ਪੁਲਸ ਲਾਈਨ ਤੋਂ ਐੱਸਐੱਚਓ ਸਦਰ ਨਵਾਂਸ਼ਹਿਰ, ਸਬ-ਇੰਸਪੈਕਟਰ ਮਨਜੀਤ ਕੌਰ ਨੂੰ ਮਹਿਲਾ ਸੈੱਲ ਤੋਂ ਐੱਸਐੱਚਓ ਸਿਟੀ ਬਲਾਚੌਰ, ਸਬ-ਇੰਸਪੈਕਟਰ ਸ. ਸੁਭਾਸ਼ ਚੰਦਰ ਨੂੰ ਪੁਲਿਸ ਲਾਈਨ ਤੋਂ ਬਦਲ ਕੇ ਐਸ.ਐਚ.ਓ ਸਿਟੀ ਬੰਗਾ ਸਬ-ਇੰਸਪੈਕਟਰ ਸੁਰਿੰਦਰ ਸਿੰਘ ਨੂੰ ਥਾਣਾ ਔੜ ਤੋਂ ਐੱਸਐੱਚਓ ਪੋਜੇਵਾਲ, ਸਬ-ਇੰਸਪੈਕਟਰ ਨੰਦ ਲਾਲ ਨੂੰ ਐੱਸਐੱਚਓ ਤੋਂ ਐੱਸਐੱਚਓ ਰਾਹੋਂ, ਸਬ-ਇੰਸਪੈਕਟਰ ਜਰਨੈਲ ਸਿੰਘ ਨੂੰ ਬਲਾਚੌਰ ਥਾਣੇ ਦਾ ਵਧੀਕ ਐੱਸਐੱਚਓ ਅਤੇ ਔੜ ਥਾਣੇ ਦਾ ਐੱਸਐੱਚਓ ਲਾਇਆ ਗਿਆ ਹੈ।
ਇਸ ਤੋਂ ਇਲਾਵਾ ਐਸਐਚਓ ਪੋਜੇਵਾਲ ਤਾਇਨਾਤ ਸੁਰਿੰਦਰ ਕੁਮਾਰ ਨੂੰ ਪੈਰਵੀ ਸਟਾਫ਼ ਦਾ ਇੰਚਾਰਜ ਲਾਇਆ ਗਿਆ ਹੈ, ਜਦੋਂ ਕਿ ਔੜ ਵਿੱਚ ਤਾਇਨਾਤ ਸਬ ਇੰਸਪੈਕਟਰ ਮਹਿੰਦਰ ਸਿੰਘ, ਬੰਗਾ ਸਿਟੀ ਵਿਚ ਤਾਇਨਾਤ ਬਖਸ਼ੀਸ਼ ਸਿੰਘ ਬਹਿਰਾਮ ਤੋਂ ਸਬ ਇੰਸਪੈਕਟਰ ਬਲਵਿੰਦਰ ਕੁਮਾਰ ਨੂੰ ਪੁਲੀਸ ਲਾਈਨਜ਼ ਵਿੱਚ ਭੇਜ ਦਿੱਤਾ ਗਿਆ ਹੈ।
ਦੇਰ ਸ਼ਾਮ ਤੱਕ ਤਬਾਦਲਿਆਂ ਤੋਂ ਬਾਅਦ, ਐਸ ਐਚ ਓ ਆਪਣੀਆਂ ਆਪਣੀਆਂ ਡਿਊਟੀਆ ਤੇ ਪਹੁੰਚ ਕੇ ਹਾਜ਼ਰ ਹੋ ਗਏ ਸਨ.