UPSC ਦੀ ਨਵੀਂ ਚੇਅਰਪਰਸਨ ਬਣੀ ਪ੍ਰੀਤੀ ਸੂਦਨ, 1983 ਬੈਚ ਦੀ ਆਈਏਐਸ ਅਫ਼ਸਰ ਹੈ ਪ੍ਰੀਤੀ
ਚੰਡੀਗੜ੍ਹ, 31 ਜੁਲਾਈ 2024- ਪ੍ਰੀਤੀ ਸੂਦਨ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਨਵੀਂ ਚੇਅਰਪਰਸਨ ਲਾਇਆ ਗਿਆ ਹੈ। ਪ੍ਰੀਤੀ ਸੂਦਨ, 1983 ਬੈਚ ਦੀ ਆਈਏਐਸ ਅਧਿਕਾਰੀ, 2022 ਤੋਂ ਯੂਪੀਐਸਸੀ ਦੀ ਮੈਂਬਰ ਹੈ। ਉਹ 37 ਸਾਲਾਂ ਦੀ ਸੇਵਾ ਤੋਂ ਬਾਅਦ 2020 ਵਿੱਚ ਸੇਵਾਮੁਕਤ ਹੋਈ।
UPSC ਦੇ ਚੇਅਰਮੈਨ ਮਹੇਸ਼ ਸੋਨੀ ਨੇ ਕੁਝ ਦਿਨ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮਹੇਸ਼ ਸੋਨੀ ਨੇ ਅਸਤੀਫੇ ਦਾ ਕਾਰਨ ਨਿੱਜੀ ਕਾਰਨ ਦੱਸੇ ਸਨ। ਇਸ ਤੋਂ ਬਾਅਦ ਸਾਰਿਆਂ ਦੇ ਮਨ ਵਿੱਚ ਇੱਕ ਹੀ ਸਵਾਲ ਸੀ ਕਿ ਹੁਣ ਯੂਪੀਐਸਸੀ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇਗੀ?
ਇਸ ਲਈ ਹੁਣ ਇੰਤਜ਼ਾਰ ਖਤਮ ਹੋ ਗਿਆ ਹੈ। UPSC ਦੀ ਨਵੀਂ ਚੇਅਰਪਰਸਨ ਦਾ ਨਾਂ ਸਾਹਮਣੇ ਆਇਆ ਹੈ। ਸੇਵਾਮੁਕਤ ਆਈਏਐਸ ਅਧਿਕਾਰੀ ਪ੍ਰੀਤੀ ਸੂਦਨ ਨੂੰ ਯੂਪੀਐਸਸੀ ਦੀ ਅਗਲੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।