ਬੁਝਾਰਤ ਬਣੇ ਨਹਿਰੀ ਪਟਵਾਰੀਆਂ ਦੇ 24 ਘੰਟਿਆਂ 'ਚ ਹੀ ਰੱਦ ਹੋਏ ਤਬਾਦਲੇ
ਚੰਡੀਗੜ੍ਹ, 9 ਅਗਸਤ 2024- ਨਹਿਰੀ ਵਿਭਾਗ ਦੇ 45 ਪਟਵਾਰੀਆਂ ਦੇ ਬੀਤੇ ਕੱਲ੍ਹ 8 ਅਗਸਤ 2024 ਨੂੰ ਪੰਜਾਬ ਸਰਕਾਰ ਦੇ ਵੱਲੋਂ ਤਬਾਦਲੇ ਕੀਤੇ ਗਏ ਸਨ, ਪਰ ਉਕਤ ਤਬਾਦਲਿਆਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਹੀ ਰੱਦ ਕਰ ਦਿੱਤਾ ਗਿਆ। ਦਰਅਸਲ, 8 ਅਗਸਤ ਯਾਨੀਕਿ ਕੱਲ੍ਹ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਵਲੋਂ ਮੁੜ ਬਣਤਰ ਉਪਰੰਤ ਨਵੀਂ ਸਥਾਪਿਤ ਕੀਤੀ ਗਈ ਸ਼੍ਰੀ ਮੁਕਤਸਰ ਸਾਹਿਬ ਨਹਿਰ ਅਤੇ ਗਰਾਊਂਡ ਵਾਟਰ ਮੰਡਲ, ਜਲ ਸਰੋਤ ਵਿਭਾਗ ਪੰਜਾਬ ਵਿਚ ਪ੍ਰਬੰਧਕੀ ਆਧਾਰ ਤੇ ਲੋਕ ਹਿੱਤ ਵਿਚ ਕੰਮ ਦੀ ਮਹੱਤਤਾ ਨੁੰ ਮੁੱਖ ਰੱਖਦੇ ਹੋਏ 45 ਨਹਿਰੀ ਵਿਭਾਗ ਦੇ ਪਟਵਾਰੀਆਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ, ਉਕਤ ਬਦਲੀਆਂ ਦੇ ਹੁਕਮਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਹੀ ਰੱਦ ਕਰ ਦਿੱਤਾ ਗਿਆ। ਇਨ੍ਹਾਂ ਬਦਲੀਆਂ ਦੇ ਹੁਕਮਾਂ ਨੂੰ ਰੱਦ ਕਿਉਂ ਕੀਤਾ ਗਿਆ, ਇਸ ਬਾਰੇ ਹਾਲੇ ਤੱਕ ਤਾਂ ਕੋਈ ਸਪੱਸ਼ਟ ਜਵਾਬ ਸਾਹਮਣੇ ਨਹੀਂ ਆਇਆ, ਪਰ 24 ਘੰਟਿਆਂ ਅੰਦਰ ਰੱਦ ਹੋਏ ਇਨ੍ਹਾਂ ਤਬਾਦਲਿਆਂ ਦੇ ਕਾਰਨ ਇੱਕ ਬੁਝਾਰਤ ਤਾਂ ਜ਼ਰੂਰ ਬਣ ਗਈ ਹੈ ਕਿ, ਆਖ਼ਰ ਕਿਹੜੀ ਮਜ਼ਬੂਰੀ ਬਣ ਗਈ ਕਿ, ਵਿਭਾਗ ਨੂੰ 24 ਘੰਟਿਆਂ ਦੇ ਅੰਦਰ ਹੀ ਤਬਾਦਲਿਆਂ ਦੇ ਹੁਕਮ ਰੱਦ ਕਰਨੇ ਪਏ।