ਦੀਦਾਰ ਸਿੰਘ ਮਾਂਗਟ ਵੱਲੋਂ ਡਿਪਟੀ ਡੀਈਓ ਸੈਕੰਡਰੀ ਦਾ ਚਾਰਜ ਸੰਭਾਲਿਆ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 1 ਸਤੰਬਰ 2024:- ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸ. ਦੀਦਾਰ ਸਿੰਘ ਮਾਂਗਟ ਵੱਲੋਂ ਡਿਪਟੀ ਡੀਈਓ ਸੈਕੰਡਰੀ ਫਤਿਹਗੜ੍ਹ ਸਾਹਿਬ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਬਤੌਰ ਪ੍ਰਾਇਮਰੀ ਡਿਪਟੀ ਡੀਈਓ ਸੇਵਾਵਾਂ ਨਿਭਾਅ ਰਹੇ ਸਨ। ਉਨਾਂ ਦੀ ਨਿਰੰਤਰ ਸੇਵਾ ਭਾਵਨਾ ਅਤੇ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ। ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਡਿਪਟੀ ਡੀਈਓ ਸੈਕੰਡਰੀ ਸ੍ਰੀ ਫਤਿਹਗੜ੍ਹ ਸਾਹਿਬ ਲਗਾਇਆ ਗਿਆ ਹੈ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਦੂਜੀ ਵਾਰ ਇਸ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹ ਇਸ ਸੇਵਾ ਨੂੰ ਅਧਿਆਪਕਾਂ ਦੇ ਸਹਿਯੋਗ ਨਾਲ ਪੂਰਾ ਕਰਨਗੇ।ਉਹਨਾਂ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਜਿਲੇ ਵਿੱਚ ਉਹ ਸਿੱਖਿਆ ਨੂੰ ਸਿਖਰਾਂ ਤੱਕ ਪਹੁੰਚਾਉਣਗੇ। ਇਸ ਮੌਕੇ ਤੇ ਡੀਈਓ ਸੈਕੰਡਰੀ ਸ੍ਰੀ ਸੁਸ਼ੀਲ ਨਾਥ, ਡਿਪਟੀ ਡੀਈਓ ਸ.ਦੀਦਾਰ ਸਿੰਘ, ਪ੍ਰਿਤਪਾਲ ਸਿੰਘ, ਐਲ ਏ ਸਚਿੰਦਰ ਸਿੰਘ,ਸਟੇਟ ਅਵਾਰਡੀ ਨੌਰੰਗ ਸਿੰਘ,ਕੁਲਦੀਪ ਸਿੰਘ, ਖੁਸ਼ਵੰਤਥਾਪਰ,ਮਨ ਵੀਰ ਸਿੰਘ, ਅਮਨ ਮੱਟੂ,ਕੁਲਦੀਪ ਸਿੰਘ, ਰਾਕਿੰਦਰ ਸਿੰਘ ,ਭੁਪਿੰਦਰ ਸਿੰਘ, ਸਚਿਨ ਕੁਮਾਰ,, ਜਗਤਾਰ ਸਿੰਘ ਮਨੈਲਾ, ਗੁਰਵਿੰਦਰ ਸਿੰਘ,ਗੁਰਦੀਪ ਸਿੰਘ,ਕਰਮਜੀਤ ਸਿੰਘ ਅਤੇ ਸਮੁੱਚਾ ਸਟਾਫ ਹਾਜ਼ਰ ਸੀ।