ਡਾ. ਜਗਪ੍ਰੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਕੋਆਰਡੀਨੇਟਰ ਵਜੋਂ ਸੰਭਾਲ਼ਿਆ ਅਹੁਦਾ
ਪਟਿਆਲਾ, 7 ਸਤੰਬਰ
ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਜਗਪ੍ਰੀਤ ਕੌਰ ਨੇ ਡਾਇਰੈਕਟੋਰੇਟ, ਅੰਤਰਰਾਸ਼ਟਰੀ ਮਾਮਲੇ ਵਿਖੇ ਕੋਆਰਡੀਨੇਟਰ, ਅੰਤਰਰਾਸ਼ਟਰੀ ਵਿਦਿਆਰਥੀ ਦਾ ਅਹੁਦਾ ਸੰਭਾਲ਼ ਲਿਆ ਹੈ। ਡਾ. ਜਗਪ੍ਰੀਤ ਕੌਰ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿੱਚ ਅਧਿਆਪਕ ਅਤੇ ਮੁਖੀ ਵਜੋਂ ਕਾਰਜਸ਼ੀਲ ਹਨ।
ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਦੇ ਇਸ ਮੌਕੇ ਸਿੱਖਿਆ ਅਤੇ ਸੂਚਨਾ ਫੈਕਲਟੀ ਦੇ ਡੀਨ ਪ੍ਰੋ. ਪੁਸ਼ਪਿੰਦਰ ਕੌਰ ਤੋਂ ਇਲਾਵਾ ਪ੍ਰੋ. ਸਤਿਆਬੀਰ ਸਿੰਘ, ਡਾਇਰੈਕਟਰ, ਸੀ.ਡੀ.ਓ.ਈ., ਡਾ. ਚਰਨਜੀਤ ਸਿੰਘ, ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜਨੀਅਰ ਵਿਭਾਗ, ਡਾ. ਲਖਵਿੰਦਰ ਸਿੰਘ ਅਤੇ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼ ਦਾ ਸਮੁੱਚਾ ਸਟਾਫ਼ ਹਾਜ਼ਰ ਰਿਹਾ।
ਜ਼ਿਕਰਯੋਗ ਹੈ ਕਿ ਡਾ. ਜਗਪ੍ਰੀਤ ਕੌਰ ਨੇ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ, ਪਰਥ ਅਤੇ ਐੱਮ. ਡੀ. ਯੂ. ਰੋਹਤਕ ਦੇ ਸਹਿਯੋਗ ਨਾਲ਼ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਸਪਾਂਸਰ ਅੰਤਰਰਾਸ਼ਟਰੀ ਸਪਾਰਕ ਪ੍ਰੋਜੈਕਟ, ਜੋ ਇਸ ਸਮੇਂ ਜਾਰੀ ਹੈ, ਸਮੇਤ ਕਈ ਮਹੱਤਵਪੂਰਨ ਖੋਜ ਪ੍ਰੋਜੈਕਟਾਂ ਦੀ ਅਗਵਾਈ ਕੀਤੀ ਹੈ।