ਆਈ.ਏ.ਐਸ. ਚੰਦਰਜਯੋਤੀ ਸਿੰਘ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਰੂਪਨਗਰ (ਪੇਂਡੂ ਵਿਕਾਸ) ਵਜੋਂ ਅਹੁੱਦਾ ਸੰਭਾਲਿਆ
ਰੂਪਨਗਰ, 25 ਸਤੰਬਰ 2024: ਆਈ.ਏ.ਐਸ. ਸ਼੍ਰੀਮਤੀ ਚੰਦਰਜਯੋਤੀ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ (ਪੇਂਡੂ ਵਿਕਾਸ) ਵਜੋਂ ਅਹੁੱਦਾ ਸੰਭਾਲਿਆ।
ਜ਼ਿਕਰਯੋਗ ਹੈ ਕਿ ਸ਼੍ਰੀਮਤੀ ਚੰਦਰਯੋਤੀ ਸਿੰਘ ਆਈ.ਏ.ਐਸ 2020 ਬੈਚ ਦੇ ਹਨ ਅਤੇ ਉਨ੍ਹਾਂ ਵਲੋ ਪਹਿਲਾਂ ਐਸ.ਡੀ.ਐਮ ਸੁਲਤਾਨਪੁਰ ਲੋਧੀ, ਮੋਹਾਲੀ ਅਤੇ ਫਿਰ ਐਡੀਸ਼ਨਲ ਸੈਕਟਰੀ ਵਿਜੀਲੈਂਸ ਅਤੇ ਤਾਲਮੇਲ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਹਨ।