ਅੰਮ੍ਰਿਤਸਰ: IPS ਗੁਰਪ੍ਰੀਤ ਸਿੰਘ ਭੁੱਲਰ ਨੇ ਕਮਿਸ਼ਨਰ ਪੁਲਿਸ ਵਜੋਂ ਸੰਭਾਲਿਆ ਅਹੁਦਾ
ਨਸ਼ੇ ਦੀ ਰੋਕ ਅਤੇ ਗੈਂਗਸਟਰ ਕਲਚਰ 'ਤੇ ਰਹੇਗਾ ਨਿਸ਼ਾਨਾ
ਅੰਮ੍ਰਿਤਸਰ 26 ਸਤੰਬਰ 2024- ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ, ਜੀ ਨੇ ਅੱਜ ਬਤੌਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਕਾਰਜ਼ਭਾਰ ਸੰਭਾਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨਾਂ ਕਿਹਾ, ਕਿ ਵੱਡੇ ਭਾਗਾਂ ਨਾਲ ਓਹਨਾ ਨੂੰ ਗੁਰੂ ਨਗਰੀ ਵਿੱਚ ਦੁਬਾਰਾ ਸੇਵਾ ਦਾ ਮੋਕਾ ਮਿਲਿਆ ਹੈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਕਾਨੂੰਨ ਵਿਵੱਸਥਾ ਅਤੇ ਅਮਨ-ਸ਼ਾਤੀ ਨੂੰ ਬਹਾਲ ਰੱਖਣਾਂ, ਮੁੱਖ ਤਰਜ਼ੀਹ ਹੋਵੇਗੀ। ਸਮਾਜ ਦੇ ਮਾੜੇ ਅਨਸਰਾਂ, ਗੈਗਸਟਰਾਂ, ਅਤੇ ਨਸ਼ਾ ਤੱਸਕਰਾਂ ਖਿਲਾਫ ਪ੍ਰੋਫੈਸ਼ਨਲ ਤਰੀਕੇ ਨਾਲ ਜੀਰੋ ਟੋਲਰੇਸ ਪੋਲਿਸੀ ਤਹਿਤ ਕੰਮ ਕੀਤਾ ਜਾਵੇਗਾ। ਪੁਲਿਸ ਦੀ ਮੁੱਢਲੀ ਡਿੳਟੀ ਕਰਾਈਮ ਨੂੰ ਰੋਕਣਾ ਹੁੰਦਾ ਹੈ। ਓਹਨਾ ਕਿਹਾ ਕਿ ਸ਼ਹਿਰ ਵਿੱਚ ਦਿਨ ਰਾਤ ਸਮੇਂ ਪੁਲਿਸ ਦੀ ਵਿਜ਼ੀਬਿਲਟੀ ਵਧਾਈ ਜਾਵੇਗੀ। ਸਾਈਬਰ ਕਰਾਇਮ ਵੱਲ ਵਿਸ਼ੇਸ਼ ਧਿਆਨ ਦੇ ਕੇ ਠੱਗੀ ਕਰਨ ਵਾਲਿਆ ਦੇ ਖਿਲਾਫ਼ ਮੁਹਿੰਮ ਚਲਾਈ ਜਾਵੇਗੀ। ਓਹਨਾ ਨਸ਼ੇ ਨੂੰ ਖਤਮ ਕਰਨ ਲਈ ਲੋਕਾਂ ਅਤੇ ਮੀਡੀਆਂ ਦੇ ਸਹਿਯੋਗ ਦੀ ਆਸ ਕੀਤੀ। ਓਹਨਾ ਕਿਹਾ ਕਿ ਪੁਲਿਸ ਪਬਲਿਕ ਦੀਆਂ ਸ਼ਿਕਾਇਤਾਂ ਨੂੰ ਤਰਜ਼ੀਹ ਦੇ ਕੇ ਦਰਖਾਸਤਾਂ ਦਾ ਨਿਪਟਾਰਾ ਜਲਦ ਤੋ ਜਲਦ ਕੀਤਾ ਜਾਵੇਗਾ। ਗੁਰੂ ਨਗਰੀ ਅੰਮ੍ਰਿਤਸਰ ਵਿੱਖੇ ਦੇਸ਼-ਵਿਦੇਸ਼ ਤੋਜ਼ ਲੱਖਾਂ ਦੀ ਗਿਣਤੀ ਵਿੱਚ ਸਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਯਾਤਰੀਆਂ ਨੂੰ ਟਰੈਫਿਕ ਸਬੰਧੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜੋ ਟਰੈਫ਼ਿਕ ਨੂੰ ਨਿਰਵਿਘਨ ਚਲਾਉਣ ਵੱਲ ਖਾਸ ਧਿਆਨ ਦਿੱਤਾ ਜਾਵੇਗਾ। ਇ ਸ ਦੇ ਨਾਲ ਹੀ ਅੰਮ੍ਰਿਤਸਰ ਸਿਟੀ ਪੁਲਿਸ ਦੇ ਕਰਮਚਾਰੀਆਂ ਦੀ ਭਲਾਈ ਵੱਲ ਖਾਸ ਧਿਆਨ ਦੇ ਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕੀਤਾ ਜਾਵੇਗਾ।