← ਪਿਛੇ ਪਰਤੋ
ਪੰਜਾਬ ਕੇਡਰ ਦੇ ਆਈ ਏ ਐਸ ਅਫਸਰ ਅਮਿਤ ਕੁਮਾਰ ਨਗਰ ਨਿਗਮ ਚੰਡੀਗੜ੍ਹ ਦੇ ਨਵੇਂ ਕਮਿਸ਼ਨਰ ਨਿਯੁਕਤ ਚੰਡੀਗੜ੍ਹ, 6 ਅਕਤੂਬਰ, 2024: 2008 ਬੈਚ ਦੇ ਪੰਜਾਬ ਕੇਡਰ ਦੇ ਆਈ ਏ ਐਸ ਅਫਸਰ ਅਮਿਤ ਕੁਮਾਰ ਨੂੰ ਨਗਰ ਨਿਗਮ ਚੰਡੀਗੜ੍ਹ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਕੇਂਦਰ ਸਰਕਾਰ ਦੀ ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ’ਤੇ ਕੀਤੀ ਹੈ। ਇਹ ਅਹੁਦਾ ਪਿਛਲੇ ਕਾਫੀ ਦਿਨਾਂ ਤੋਂ ਖਾਲੀ ਪਿਆ ਸੀ ਜਦੋਂ ਆਨੰਦਿੱਤਾ ਮਿੱਤਰਾ ਦਾ ਤਿੰਨ ਸਾਲਾ ਕਾਰਜਕਾਲ ਪੂਰਾ ਹੋ ਗਿਆ ਸੀ। ਇਸ ਮਗਰੋਂ ਜਦੋਂ ਮਿੱਤਰਾ ਨੇ ਆਪਣੇ ਪਿੱਤਰੀ ਰਾਜ ਪੰਜਾਬ ਵਿਚ ਵਾਪਸੀ ਕਰ ਲਈ ਸੀ ਤਾਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਤਿੰਨ ਮਹੀਨੇ ਦੀ ਐਕਸਟੈਂਸ਼ਨ ਦੇ ਦਿੱਤੀ ਸੀ ਪਰ ਪੰਜਾਬ ਵੱਲੋਂ ਰਿਲੀਵ ਨਾ ਕਰਨ ਕਾਰਣ ਉਹਨਾਂ ਦੁਬਾਰਾ ਜੁਆਇਨ ਨਹੀਂ ਕੀਤਾ। ਪੰਜਾਬ ਨੇ ਪਹਿਲਾਂ ਹੀ ਤਿੰਨ ਅਫਸਰਾਂ ਦਾ ਪੈਨਲ ਭੇਜਿਆ ਹੋਇਆ ਸੀ। ਹੁਣ ਕੇਂਦਰ ਸਰਕਾਰ ਨੇ ਅਮਿਤ ਕੁਮਾਰ ਨੂੰ ਤਿੰਨ ਸਾਲ ਵਾਸਤੇ ਨਿਯੁਕਤ ਕੀਤਾ ਹੈ।
Total Responses : 224