← Go Back
ਹੁਣ ਮੋਬਾਈਲ ਐਪ ’ਚ ਰੱਖੇ ਜਾ ਸਕਣਗੇ ਗੱਡੀਆਂ ਦੇ ਦਸਤਾਵੇਜ਼, ਹਦਾਇਤਾਂ ਹੋਈਆਂ ਜਾਰੀ ਚੰਡੀਗੜ੍ਹ, 19 ਫਰਵਰੀ, 2021 : ਲੋਕ ਹੁਣ ਆਪਣੀਆਂ ਗੱਡੀਆਂ ਦੇ ਰਜਿਸਟਰੇਸ਼ਨ ਦਸਤਾਵੇਜ਼ ਤੇ ਹੋਰ ਕਾਗਜ਼ ਮੋਬਾਈਲ ਐਪ ’ਤੇ ਰੱਖ ਸਕਦੇ ਹਨ। ਪੰਜਾਬ ਸਰਕਾਰ ਦੇ ਸਕੱਤਰ ਟਰਾਂਸਪੋਰਟ ਵੱਲੋਂ ਸਾਰੇ ਆਰ ਟੀ ਓਜ਼ ਤੇ ਡੀ ਟੀ ਓਜ਼ ਨੂੰ ਪੱਤਰ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਜੇਕਰ ਗੱਡੀਆਂ ਦੀ ਚੈਕਿੰਗ ਦੌਰਾਨ ਗੱਡੀਆਂ ਦੇ ਮਾਲਕਾਂ ਜਾਂ ਚਾਲਕਾਂ ਵੱਲੋਂ ਦਸਤਾਵੇਜ਼ਾਂ ਨੂੰ ਭਾਰਤ ਸਰਕਾਰ ਦੀ ਮੋਬਾਈਲ ਐਪ mParivahan ਅਤੇ Digi Locker ’ਤੇ ਰੱਖਿਆ ਜਾਂਦਾ ਹੈ ਤਾਂ ਇਹ ਦਸਤਾਵੇਜ਼ ਵੈਲਿਡ ਹਨ। ਉਹਨਾਂ ਕਿਹਾ ਕਿ ਇਸ ਬਾਬਤ ਲੋਕਾਂ ਨੂੰ ਜਾਗਰੂਕ ਕਰਨ ਲਈ ਦਫਤਰ ਦੇ ਨੋਟਿਸ ਬੋਰਡ ’ਤੇ ਇਸਦੀ ਸੂਚਨਾ ਲਗਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਸਦਾ ਲਾਭ ਲੈ ਸਕਣ।
Total Responses : 934