ਚੰਡੀਗੜ੍ਹ, 19 ਮਾਰਚ, 2021 : ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਨੇ ਕੁੜੀਆਂ ਵੱਲੋਂ ਸਮੇਂ ਦੇ ਨਾਲ ਅਪਣਾਏ ਗਏ ਫੈਸ਼ਨ ਅਨੁਸਾਰ ਪਾਟੀ ਜੀਂਨਸ ਪਾਏ ਹੋਣ ਨਾਲ ਘਰ ਵਿਚ ਬੱਚਿਆਂ ਲਈ ਮਾਹੌਲ ਠੀਕ ਨਾ ਹੋਣ ਦੀ ਕੀਤੀ ਗਈ ਟਿੱਪਣੀ ਨੇ ਉਹਨਾਂ ਲਈ ਪੰਗਾ ਹੀ ਛੇੜ ਦਿੱਤਾ ਹੈ।
ਉਹਨਾਂ ਦੀ ਇਸ ਟਿੱਪਣੀ ਮਗਰੋਂ ਬਾਲੀਵੁੱਡ ਦੀਆਂ ਪ੍ਰਸਿੱਧ ਫਿਲਮੀ ਅਦਾਕਾਰਾਂ ਤੋਂ ਲੈ ਕੇ ਸਿਆਸਤਦਾਨ ਪ੍ਰਿਅੰਕਾ ਗਾਂਧੀ ਵਾਡਰਾ ਤੱਕ ਅਨੇਕਾਂ ਲੜਕੀਆਂ, ਔਰਤਾਂ ਨੇ ਇਸ ਟਿੱਪਣੀ ਦੇ ਵਿਰੋਧ ਵਿਚ ਪਾਟੀ ਜੀਂਨਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਇਸਨੂੰ ਔਰਤ ਵਿਰੋਧੀ ਸੋਚ ਗਰਦਾਨਿਆ।
ਪ੍ਰਿਅੰਕਾ ਗਾਂਧੀ ਵਾਡਰਾ ਨੇ ਆਪਣੇ ਟਵੀਟ ਵਿਚ ਆਰ.ਐਸ.ਐਸ ਦੇ ਨਿੱਕਰਾਂ ਵਾਲੇ ਦੌਰ ਦੀਆਂ ਤਸਵੀਰਾਂ ਪਾ ਕੇ ਲਿਖਿਆ ਹੈ, ’ਓ ਰੱਬਾ, ਇਹਨਾਂ ਦੇ ਗੋਡੇ ਦਿਸ ਰਹੇ ਹਨ’। ਇਸੇ ਤਰੀਕੇ ਗੁਲ ਪਨਾਗ ਨੇ ਨਿੱਕੀ ਬੱਚੀ ਦੇ ਨਾਲ ਖੜ੍ਹ ਕੇ ਪਾਟੀ ਜੀਂਨਸ ਵਾਲੀ ਤਸਵੀਰ ਪਾ ਕੇ ਤੀਰਥ ਸਿੰਘ ਦੀਆਂ ਟਿੱਪਣੀਆਂ ਦਾ ਵਿਰੋਧ ਕੀਤਾ ਹੈ। ਇਸ ਵਿਰੋਧ ਲਈ ਟਵਿੱਟਰ ’ਤੇ "ਰਿਪਡਜੀਂਨਸ" ਟਵਿੱਟਰ ਹੈਸ਼ਟੈਗ ਟਰੈਂਡ ਵੀ ਕਰਦਾ ਰਿਹਾ ਜਿਸ ਵਿਚ ਹਜ਼ਾਰਾਂ ਲੋਕਾਂ ਨੇ ਮੁੱਖ ਮੰਤਰੀ ਦੀਆਂ ਟਿੱਪਣੀਆਂ ਦਾ ਵਿਰੋਧ ਕੀਤਾ।
ਉਥੇ ਹੀ ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਉੱਤਰਾਖੰਡ ਸੀ.ਐਮ ਦੀ ਪਤਨੀ ਨੇ ਆਪਣੇ ਘਰਵਾਲੇ ਦੀ ਹਿਮਾਇਤ 'ਚ ਬਿਆਨ ਦਿੱਤਾ ਹੈ। ਇਕ ਵੀਡੀਓ ਬਿਆਨ ਦੇ ਜ਼ਰੀਏ ਰਸ਼ਮੀ ਤਿਆਗੀ ਨੇ ਕਿਹਾ ਕਿ ਪੂਰੇ ਹੰਗਾਮੇ ਵਿਚ ਜੋ ਸੀ,ਐਮ ਨੇ ਟਿੱਪਣੀ ਕੀਤੀ, ਉਸ ਦੀ ਵਿਆਖਿਆ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਕਿਹਾ ਕਿ, "ਤੀਰਥ ਸਿੰਘ ਰਾਵਤ ਨੇ ਕਿਹਾ ਕਿ ਔਰਤਾਂ ਦੀ ਭਾਗੀਦਾਰੀ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਬੇਮਿਸਾਲ ਹੈ। ਸਾਡੇ ਦੇਸ਼ ਦੀਆਂ ਔਰਤਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ, ਆਪਣੀ ਪਹਿਚਾਣ ਨੂੰ ਬਚਾਉਣ ਅਤੇ ਸਾਡੇ ਪਹਿਰਾਵੇ ਨੂੰ ਬਚਾਉਣ।"
ਇਸ ਸਾਰੇ ਵਿਵਾਦ ਤੋਂ ਪਹਿਲਾਂ ਦੀਆਂ ਕੁਝ ਵੀਡੀੳਜ਼ ਸਾਹਮਣੇ ਆਈਆਂ ਨੇ ਜਿੰਨ੍ਹਾਂ 'ਚ ਰਾਵਤ ਪਾਟੀ ਜੀਨਸ 'ਤੇ ਕੁਮੈਂਟ ਕਰਦੇ ਸੁਣੇ ਜਾ ਸਕਦੇ ਨੇ। ਉਹ ਕਹਿ ਰਹੇ ਨੇ ਕਿ ਕਦਰਾਂ ਕੀਮਤਾਂ ਦੀ ਘਾਟ ਕਾਰਨ, ਅੱਜ-ਕੱਲ੍ਹ ਨੌਜਵਾਨ ਅਜੀਬ ਫੈਸ਼ਨ ਰੁਝਾਨਾਂ ਦੀ ਪਾਲਣਾ ਕਰਦੇ ਹਨ ਅਤੇ ਗੋਡਿਆਂ ਤੋਂ ਜੀਨਸ ਪਾੜ ਕੇ ਆਪਣੇ ਆਪ ਫੈਸ਼ਨ ਦਾ ਹਿੱਸਾ ਮੰਨਦੇ ਹਨ, ਜਦਕਿ ਔਰਤਾਂ ਵੀ ਅਜਿਹੇ ਰੁਝਾਨਾਂ ਦਾ ਪਾਲਣ ਕਰਦੀਆਂ ਹਨ।
ਆਓ ਤੁਹਾਨੂੰ ਵਿਖਾਈਏ ਸੋਸ਼ਲਮੀਡੀਆ ’ਤੇ ਛਿੜੀ ਇਸ ਜੰਗ ਦੀਆਂ ਕੁਝ ਤਸਵੀਰਾਂ :