ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਦੱਸਿਆ ਕਿਉਂ ਹੋ ਰਿਹਾ ਹੈ ਕਲਾਈਮੇਟ ਚੇਂਜ, ਕੀ ਹੋਵੇਗਾ ਇਸਦਾ ਅਸਰ ?
ਸੰਜੀਵ ਸੂਦ
- ਵਿਸ਼ਵ ਇਨਵਾਇਰਮੈਂਟ ਦਿਵਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਦੱਸੇ ਕਲਾਈਮੇਟ ਚੇਂਜ ਅਤੇ ਮੌਸਮੀ ਬਦਲਾਅ
- ਪਿਛਲੇ ਸੌ ਸਾਲ ਦੌਰਾਨ ਧਰਤੀ ਤੋਂ ਇਕ ਡਿਗਰੀ ਵਧਿਆ ਪਾਰਾ ਅਤੇ ਇੱਕ ਡਿਗਰੀ ਨਹੀਂ ਮਚਾ ਦਿੱਤੀ ਪੂਰੇ ਵਿਸ਼ਵ ਵਿੱਚ ਤਰਥੱਲੀ
ਲੁਧਿਆਣਾ, 5 ਜੂਨ 2021 - ਪੂਰਾ ਵਿਸ਼ਵ ਅੱਜ ਇਨਵਾਇਰਮੈਂਟ ਦਿਵਸ ਮਨਾ ਰਿਹਾ ਹੈ। ਪਰ ਵਾਤਾਵਰਣ ਵਿੱਚ ਲਗਾਤਾਰ ਬਦਲਾਅ ਦੇ ਕਾਰਨ ਇਸ ਦਾ ਅਸਰ ਨਾ ਸਿਰਫ਼ ਸਾਡੀ ਨਿੱਜੀ ਜ਼ਿੰਦਗੀ ਤੇ ਪੈ ਰਿਹਾ ਹੈ ਸਗੋਂ ਸਾਡੀ ਬਨਸਪਤੀ ਪਸ਼ੂ ਪੰਛੀਆਂ ਤੇ ਵੀ ਇਨ੍ਹਾਂ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਲਗਾਤਾਰ ਮੌਸਮ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਨਾ ਤਾਂ ਸਮੇਂ ਸਿਰ ਸਰਦੀ ਪੈਂਦੀ ਹੈ ਅਤੇ ਨਾ ਹੀ ਗਰਮੀ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਕਿ ਬੀਤੇ ਸੌ ਸਾਲ ਵਿੱਚ ਧਰਤੀ ਦਾ ਸਿਰਫ਼ ਇਕ ਡਿਗਰੀ ਟੈਂਪਰੇਚਰ ਹੀ ਵਧਿਆ ਹੈ। ਪਰ ਇਸ ਇੱਕ ਡਿਗਰੀ ਨੇ ਹੀ ਵੱਡੀਆਂ ਤਬਦੀਲੀਆਂ ਸਾਡੇ ਵਾਤਾਵਰਣ ਵਿੱਚ ਲਿਆ ਦਿੱਤੀਆਂ ਨੇ। ਜਿਨ੍ਹਾਂ ਦਾ ਮਨੁੱਖੀ ਜ਼ਿੰਦਗੀ ਦੇ ਨਾਲ ਬਨਸਪਤੀ ਅਤੇ ਪਸ਼ੂ ਪੰਛੀਆਂ ਤੇ ਵੀ ਡੂੰਘਾ ਅਸਰ ਪਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਹੈੱਡ ਡਾ ਪ੍ਰਭਜੋਤ ਕੌਰ ਨੇ ਦੱਸਿਆ ਕਿ ਕਿਵੇਂ ਬੀਤੇ ਕੁਝ ਦਹਾਕਿਆਂ ਦੇ ਦੌਰਾਨ ਮੌਸਮ ਵਿੱਚ ਤਬਦੀਲੀ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਮਹੀਨੇ ਅੰਦਰ ਹੀ ਚਾਰ-ਚਾਰ ਵਾਰ ਮੌਸਮ ਬਦਲਣਾ ਗ਼ਲਤ ਇਸ਼ਾਰਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਲੰਘਿਆ ਮਈ ਮਹੀਨਾ ਬੀਤੇ ਵੀਹ ਸਾਲਾਂ ਵਿੱਚ ਸਭ ਤੋਂ ਠੰਢਾ ਮਹੀਨਾ ਰਿਹਾ ਹੈ। ਮਈ ਮਹੀਨੇ ਵਿੱਚ ਕਦੇ ਵੀ ਪਾਰਾ ਏਨਾ ਹੇਠਾਂ ਨਹੀਂ ਡਿੱਗਿਆ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਭ ਕੁਝ ਸਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਦਾ ਇਨਸਾਨੀ ਜ਼ਿੰਦਗੀ ਤੇ ਬੁਰਾ ਅਸਰ ਨਹੀਂ ਪਰ ਸਾਡੀ ਬਨਸਪਤੀ ਫ਼ਸਲਾਂ ਪਸ਼ੂ ਪੰਛੀਆਂ ਦੇਸ਼ ਦਾ ਡੂੰਘਾ ਪ੍ਰਭਾਵ ਪੈਂਦਾ ਹੈ। ਨਾਲ ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਪੰਜਾਬ ਵਿਚ ਏਅਰ ਕੁਆਲਿਟੀ ਇੰਡੈਕਸ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਹਵਾ ਗੰਧਲੀ ਹੋ ਗਈ ਹੈ। ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਜਿਸ ਲਈ ਇਨਸਾਨ ਜ਼ਿੰਮੇਵਾਰ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਇਹ ਸਾਫ ਹੋ ਗਿਆ ਕਿ ਆਕਸੀਜਨ ਸਾਡੇ ਲਈ ਕਿੰਨੀ ਜ਼ਰੂਰੀ ਹੈ। ਪਰ ਆਕਸੀਜਨ ਦੇ ਸਰੋਤਾਂ ਨੂੰ ਖਤਮ ਕਰਨ 'ਤੇ ਲੱਗੇ ਅਤੇ ਵਿਕਾਸ ਦੇ ਨਾਂ ਤੇ ਅਸੀਂ ਦਰੱਖਤ ਕੱਟਣਾ ਤਾਂ ਸ਼ੁਰੂ ਕਰ ਦਿੱਤੇ ਪਰ ਲਾਉਣ ਦਾ ਜ਼ਿੰਮਾ ਨਹੀਂ ਚੁੱਕਿਆ। ਜਿਸ ਕਰਕੇ ਲਗਾਤਾਰ ਮੌਸਮੀ ਬਦਲਾਅ ਹੁੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਨਹੀਂ ਤਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਵੀ ਸਾਂਭ ਕੇ ਨਹੀਂ ਰੱਖ ਸਕਾਂਗੇ। ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਅਸੀਂ ਆਪ ਹੀ ਜ਼ਿੰਮੇਵਾਰ ਹੋਵਾਂਗੇ।