File Photo
ਕੈਪਟਨ ਅਮਰਿੰਦਰ ਖੁਦ ਆਪਣੇ ਹੱਥੀਂ ਬਣਾਉਣਗੇ ਸਵਾਦਲੇ ਖਾਣੇ ਓਲੰਪਿਕ ਜੇਤੂਆਂ ਲਈ
ਚੰਡੀਗੜ੍ਹ, 7 ਸਤੰਬਰ 2021 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਓਲੰਪਿਕ ਜੇਤੂ ਖਿਡਾਰੀਆਂ ਖੁਦ ਖਾਣਾ ਬਣਾਉਣਗੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾਉਣਗੇ।
ਪੰਜਾਬ ਦੇ ਮੁੱਖ ਮੰਤਰੀ ਓਲੰਪਿਕ ਖਿਡਾਰੀਆਂ ਲਈ ਪੁਲਾਓ, ਲੈਂਬ, ਚਿਕਨ, ਆਲੂ ਅਤੇ ਜ਼ਾਰਦਾ ਚਾਵਲ ਆਦਿ ਭੋਜਨ ਪਦਾਰਥ ਤਿਆਰ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਰੇ ਖਿਡਾਰੀਆਂ ਨੂੰ ਕੱਲ੍ਹ 8 ਸਤੰਬਰ ਨੂੰ ਡਿਨਰ ਲਈ ਸੱਦਾ ਗਿਆ ਹੈ।