ਪੰਜਾਬ ਵਿੱਚ ਬੀ ਐਸ ਐਨ ਐਲ ਫੋਨ ਸੇਵਾ ਰਹੀ ਠੱਪ
ਪਟਿਆਲਾ, 8 ਅਕਤੂਬਰ,2021:
ਜੀ ਐਸ ਪੰਨੂ
ਪੰਜਾਬ ਵਿੱਚ ਬੀ ਐੱਸ ਐਨ ਐਲ ਨੇ ਕਾਫ਼ੀ ਦੇਰ ਤੱਕ ਕੰਮ ਨਹੀਂ ਕੀਤਾ ਜਿਸ ਲਈ ਲੋਕਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ ।ਕਈਆਂ ਦੇ ਸੁਨੇਹੇ ਸਮੇਂ ਸਿਰ ਨਹੀਂ ਪਹੁੰਚ ਸਕੇ। ਐਨ ਆਰ ਆਈ ਬਹੁਤ ਪ੍ਰੇਸ਼ਾਨ ਹੋਏ ਹਨ, ਕਿਉਂਕਿ ਬਹੁਤ ਲੋਕਾਂ ਨੇ ਆਪਣੀ ਗੱਲ ਕਹਿਣ ਸੁਨਣ ਦਾ ਸਮਾਂ ਰੱਖਿਆ ਗਿਆ ਹੁੰਦਾ ਹੈ ਸੋ ਪੁਰਾ ਨਹੀਂ ਹੋਇਆ।ਹਰ ਕੋਈ ਸਾਰਾਂ ਦਿਨ ਕੰਮ ਲੱਗਣ ਕਰਕੇ , ਆਪਣੇ ਦੋਸਤਾਂ ਮਿੱਤਰਾਂ, ਰਿਸ਼ਤਿਆਂ ਨਾਲ ਗੱਲ ਕਰਨ ਨੂੰ ਸਮਾਂ ਰੱਖ ਲੇਂਦਾ ਹੈ ਪਰ ਕਿਸੇ ਵੀ ਹੋਰ ਏਜੰਸੀਆਂ ਤੋਂ ਬੀ ਐਸ ਐਨ ਐਲ ਦਾ ਕੂਨੇਕਸ਼ਨ ਨਹੀਂ ਮਿਲਦਾ ਸੀ। ਪਤਾ ਕਰਨ ਤੇ ਪਤਾ ਚੱਲਿਆ ਕਿ ਕੋਈ ਟੈਕਨੀਕਲ ਸਰਵਿਸਿਜ਼ ਵਿਚ ਖਰਾਬੀ ਆ ਗਈ ਸੀ ਪਰ ਹੁਣ ਠੀਕ ਹੋ ਗਿਆ ਹੈ। ਕਈਆ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਰਿਆਣਾ ਵਿੱਚ ਵੀ ਬੀ ਐਸ ਐਨ ਐਲ ਬੰਦ ਰਿਹਾ ਹੈ।