ਮਾਨਸਾ ਜ਼ਿਲ੍ਹੇ ਦੇ ਪਿੰਡ ਕਲੀਪੁਰ ਵਿੱਚ ਅਨੋਖਾ ਵਿਆਹ ਸਮਾਗਮ ਹੋਇਆ
ਸੰਜੀਵ ਜਿੰਦਲ
- ਸਾਹਿਬਦੀਪ ਪਬਲੀਕੇਸ਼ਨ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ
ਮਾਨਸਾ , 21 ਨਵੰਬਰ 2021 : ਮਾਨਸਾ ਜ਼ਿਲ੍ਹੇ ਦੇ ਪਿੰਡ ਕਲੀਪੁਰ ਚ ਸੇਵਾਮੁਕਤ ਸੂਬੇਦਾਰ ਕੇਵਲ ਸਿੰਘ ਦੀ ਸਪੁੱਤਰੀ ਜਸਪਾਲ ਕੌਰ ਤੇ ਰਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਖੀਵਾ ਮੀਹਾਂ ਸਿੰਘ ਵਾਲੇ ਦੇ ਵਿਆਹ ਸਮਾਗਮ ਦੌਰਾਨ ਵੱਖਰਾ ਸਮਾਗਮ ਵੇਖਣ ਨੂੰ ਮਿਲਿਆ। ਏ.ਆਰ. ਰਿਜੋਰਟ ਵਿੱਚ ਜਿੱਥੇ ਖਾਣ-ਪੀਣ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਕਿਤਾਬਾਂ ਦੀ ਸਟਾਲ ਸਾਹਿਬੀਦੀਪ ਪਬਲੀਕੇਸ਼ਨ ਭੀਖੀ ਵੱਲੋਂ ਲਗਾਈ ਗਈ ।ਵਿਆਹ ਸਮਾਗਮ ਵਿੱਚ ਆਉਣ ਵਾਲੇ ਲੋਕਾਂ ਨੇ ਕਿਤਾਬਾਂ ਖਰੀਦੀਆਂ ਜਿਕਰਯੋਗ ਹੈ ਕਿ ਦੋਵੇਂ ਪਰਿਵਾਰ ਸਾਹਿਤ ਨਾਲ ਲਗਾਓ ਰੱਖਣ ਵਾਲੇ ਹਨ।
ਇਸ ਮੌਕੇ ਪੁੱਜੇ ਹਲਕਾ ਵਿਧਾਇਕ ਬੁੱਧ ਰਾਮ ਬੁਢਲਾਡਾ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਵਿਆਹ ਸਮਾਗਮਾਂ ਸਾਹਿਤਕ ਰੁਚੀ ਪੈਦਾ ਕਰਨਾ ਸਲਾਘਾਯੋਗ ਕਦਮ ਹੈ। ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਇੰਚਾਰਜ ਤੇ ਉਮੀਦਵਾਰ ਡਾ. ਨਿਸ਼ਾਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਵੱਖਰਾ ਵਿਆਹ ਵੇਖਣ ਨੂੰ ਮਿਲਿਆ ਹੈ ਜਿੱਥੇ ਪੁਸਤਕ ਸੱਭਿਆਚਾਰ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਕਰਨ ਭੀਖੀ,ਮਾਸਟਰ ਬਲਜੀਤ ਖੀਵਾ, ਸਪਨਦੀਪ ਖੀਵਾ, ਸੂਬੇਦਾਰ ਮੇਜਰ ਸਿੰਘ ਚੋਪੜਾ, ਜੱਸੀ ਹਾਕਮਵਾਲੀਆ, ਸਮਨ ਖੀਵਾ।