ਦਸੰਬਰ ਮਹੀਨੇ ਦੀ ਸ਼ੁਰੂਆਤ ਵਿਚ ਪਈ ਠੰਡ ਨੇ ਤੋੜੇ ਕਈ ਸਾਲਾਂ ਦੇ ਰਿਕਾਰਡ
ਸੰਜੀਵ ਸੂਦ
ਲੁਧਿਆਣਾ, 3 ਦਸੰਬਰ 2021 - ਪੰਜਾਬ ਅੰਦਰ ਦਸੰਬਰ ਮਹੀਨੇ ਦੀ ਸ਼ੁਰੂਆਤ ਵਿਚ ਪਈ ਠੰਡ ਨੇ ਬੀਤੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਮੁਤਾਬਕ ਆਉਂਦੇ ਦਿਨਾਂ ਵਿੱਚ ਹਲਕੀ ਬਰਸਾਤ ਵੀ ਪਵੇਗੀ।
ਯੂਨੀਵਰਸਿਟੀ ਦੇ ਮੌਸਮ ਵਿਗਿਆਨ ਦੀ ਮੁਖੀ ਡਾ ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ 24 ਸਾਲ ਪਹਿਲਾਂ ਤਾਪਮਾਨ ਇਨਾਂ ਡਿਗਿਆ ਸੀ। ਬੀਤੇ ਦਿਨਾਂ ਤੋਂ ਬੱਦਲਵਾਈ ਵੀ ਬਣੀ ਹੋਈ ਹੈ। ਆਉਦੇ ਦਿਨਾਂ ਵਿਚ ਹਲਕੀ ਬਰਸਾਤ ਦੇ ਵੀ ਆਸਾਰ ਹਨ। ਹਾਲਾਂਕਿ ਇਸਦਾ ਕਣਕ ਦੀ ਫਸਲ ਤੇ ਜਿਆਦਾ ਅਸਰ ਨਹੀਂ ਪਵੇਗਾ। ਪਰ ਹਵਾ ਵਿੱਚ ਮੌਜੂਦ ਪ੍ਰਦੂਸ਼ਣ ਦੇ ਕਣ ਘਟਣਗੇ।