ਇਸ ਇਲੈਕਟ੍ਰਾਨਿਕ ਰੈਪਰ ਨੌਜਵਾਨ ਨੇ ਕਬਾੜ ਹੋਏ ਮੋਟਰਸਾਈਕਲ ਦੀ ਬਾਡੀ ਦਾ ਬਣਾ ਦਿੱਤਾ ਹੈਵੀ ਈ-ਮੋਟਰਸਾਈਕਲ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 30 ਜੁਲਾਈ 2022 - ਬਟਾਲਾ ਦਾ ਨੌਜਵਾਨ ਰਵਿੰਦਰ ਪਾਲ ਸਿੰਘ ਇਹਨਾਂ ਦਿਨਾਂ ਚ ਇਕ ਵੱਖਰੀ ਪਹਿਚਾਣ ਬਣਾ ਰਿਹਾ ਹੈ ਜਿੱਥੇ ਇਹ ਨੌਜਵਾਨ ਕਿੱਤੇ ਵਜੋਂ ਇਲੈਕਟ੍ਰਾਨਿਕ ਰੈਪਰ ਦੀ ਦੁਕਾਨ ਚਲਾ ਰਿਹਾ,ਨੇ ਸ਼ੌਕ ਸ਼ੌਂਕ ਵਿਚ ਈ ਮੋਟਰ ਸਾਈਕਲ ਬਣਾ ਦਿੱਤਾ ਹੈ ਅਤੇ ਇਸ ਮਹਿੰਗਾਈ ਦੇ ਦੌਰ ਚ ਪੈਟਰੋਲ ਦੇ ਬਜਟ ਨੂੰ ਇਕ ਵੱਖ ਢੰਗ ਨਾਲ ਘੱਟ ਕੀਤਾ ਹੈ |
ਇਸ ਨੌਜਵਾਨ ਨੇ ਘਰ ਚ ਖੜੀ ਇਕ ਪੁਰਾਣੀ ਕਬਾੜ ਹੋ ਚੁਕੀ ਬਾਈਕ ਨੂੰ ਖੁਦ ਆਪ ਆਪਣੀ ਤਕਨੀਕ ਨਾਲ ਹੈਵੀ ਈ ਮੋਟਰਸਾਈਕਲ ਤਿਆਰ ਕਰ ਦਿਤਾ ਹੈ।
ਨੌਜਵਾਨ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਬਾਈਕ ਤਿਆਰ ਕੀਤੀ ਤਾਂ ਬੈਟਰੀ ਮਹਿੰਗੀ ਸੀ ਅਤੇ ਉਸ ਦਾ ਹੱਲ ਉਸ ਨੇ ਇਹ ਕੀਤਾ ਕਿ ਜੋ ਉਸ ਕੋਲ ਪੁਰਾਣੀਆਂ ਬੈਟਰੀਆਂ ਸਨ ਉਸ ਚੋ ਸਹੀ ਸੈਲ ਕੱਢ ਇਕ ਵੱਖ ਤਰ੍ਹਾਂ ਨਾਲ ਬੈਟਰੀ ਤਿਆਰ ਕੀਤੀ ਅਤੇ ਪੁਰਾਣੇ ਮੋਟਰਸਾਈਕਲ ਦੀ ਟੈਂਕੀ ਦੇ ਅੰਦਰ ਬੈਟਰੀ ਸਰਕਟ ਤਿਆਰ ਕਰ ਇਕ ਮੋਟਰ ਔਨਲਾਈਨ ਜੋ ਵਾਟਰ ਪਰੂਫ਼ ਸੀ ਮੰਗਵਾਈ। ਇਸ ਤਰ੍ਹਾਂ ਮਹਿਜ਼ 10 ਹਜ਼ਾਰ ਰੁਪਏ ਖਰਚ ਕਰ ਹੈਵੀ ਬਾਈਕ ਤਿਆਰ ਕੀਤੀ ਹੈ ਜਿਸ ਦੀ ਘੱਟ ਬਿਜਲੀ ਖਰਚ ਵਿਚ ਬੈਟਰੀ ਚਾਰਜ ਹੁੰਦੀ ਹੈ।ਬੈਟਰੀ ਚਾਰਜ ਹੋਣ ਤੇ ਕਰੀਬ 30 ਕਿਲੋਮੀਟਰ ਤਕ ਦਾ ਸਫਰ ਉਸ ਦਾ ਈ ਮੋਟਰਸਾਈਕਲ ਕਰ ਸਕਦਾ ਹੈ।