80 ਫੁੱਟ ਉੱਚੇ ਸਫੈਦੇ ਤੇ ਚਾਇਨਾ ਡੋਰ ਵਿੱਚ ਫਸੇ ਕਾਂ ਦਾ ਰੈਸਕਿਊ
- ਫੌਜੀ ਜਵਾਨ, ਦੁਕਾਨਦਾਰਾਂ ਅਤੇ ਫਾਇਰ ਬ੍ਰਿਗੇਡ ਨੇ ਬਚਾਇਆ
ਰੋਹਿਤ ਗੁਪਤਾ
ਗੁਰਦਾਸਪੁਰ 2 ਅਕਤੂਬਰ 2022 - ਫਾਇਰ ਬ੍ਰਿਗੇਡ ਬੇਸ਼ੱਕ ਅੱਗ ਲੱਗਣ ਦੀ ਘਟਨਾ ਸਮੇਂ ਮੌਕੇ ਤੇ ਪਹੁੰਚੇ ਨਾ ਪਹੁੰਚੇ ਪਰ ਬਟਾਲਾ ਦੀ ਫਾਇਰ ਬ੍ਰਿਗੇਡ ਇਸ ਵੇਲੇ ਆਪਣੇ ਇੱਕ ਚੰਗੇ ਕੰਮ ਕਾਰਨ ਚਰਚਾ ਵਿਚ ਹੈ। 80 ਫੁੱਟ ਉੱਚੇ ਸਫੈਦੇ ਤੇ ਚਾਈਨਾ ਡੋਰ ਚ ਜਕੜੇ ਇਕ ਕਾਂ ਨੂੰ ਆਰਮੀ ਦੇ ਜਵਾਨ ਨੇ ਫਾਇਰ ਬ੍ਰਿਗੇਡ ਦੀ ਟੀਮ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਰਾਹੀਂ ਬਚਾਇਆ ਹੈ ।
ਖੂਨੀ ਚਾਇਨਾ ਡੋਰ ਪਾਬੰਦੀ ਦੇ ਬਾਵਜੂਦ ਬਾਜ਼ਾਰ ਵਿੱਚ ਆਮ ਮਿਲ ਜਾਂਦੀ ਹੈ। ਮਨੁੱਖਾਂ ਲਈ ਤਾਂ ਇਹ ਘਾਤਕ ਹੈ ਹੀ ਜਾਨਵਰਾਂ ਤੇ ਪੰਛੀਆਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ ਕਿਉਂਕਿ ਇਨ੍ਹਾਂ ਦੇ ਚੰਗੁਲ ਵਿੱਚ ਫਸ ਕੇ ਪੰਛੀ ਤੜਫਦੇ ਤੜਪਦੇ ਆਪਣੀ ਜਾਨ ਗੁਆਉਂਦੇ ਹਨ। ਪਰ ਅੱਜ ਚਾਈਨਾ ਡੋਰ ਦੀ ਜਕੜ ਚ ਫਸੇ ਇੱਕ ਕਾਂ ਨੂੰ ਜੀਵਨ ਦਾਨ ਮਿਲ ਗਿਆ।
ਕਾਦੀਆ ਚੂੰਗੀ ਤੇ ਸਿਟੀਜਨ ਸੋਸਲ ਵੈਲਫੇਅਰ ਫੋਰਮ ਬਟਾਲਾ ਦੇ ਦੇ ਮੈਂਬਰਾਂ ਨੇ ਸਫ਼ੈਦੇ ਦੇ ਇੱਕ ਦਰਖਤ ਚਾਈਨਾ ਡੋਰ ਵਿੱਚ ਇੱਕ ਕਾਂ ਨੂੰ ਬੁਰੀ ਤਰ੍ਹਾਂ ਜਕੜੇ ਹੋਏ ਦੇਖਿਆ ਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੁਚੇਤ ਕੀਤਾ। ਕੁਝ ਸਮੇਂ ਬਾਅਦ ਹੀ ਫਾਇਰ ਬ੍ਰਿਗੇਡ ਦੀ ਗੱਡੀ ਉੱਤੇ ਪੁੱਜ ਗਈ ਅਤੇ ਫੌਜੀ ਜਵਾਨ ਗੁਰਦੀਪ ਸਿੰਘ ਅਤੇ ਫਾਇਰ ਬ੍ਰਿਗੇਡ ਦੇ ਸਾਂਝੇ ਜਤਨਾ ਸਦਕਾ 80 ਫੁੱਟ ਉੱਚੇ ਸਫੈਦੇ ਦੇ ਦਰੱਖਤ ਤੋ ਚਾਈਨਾ ਡੋਰ ਨਾਲ ਲਮਕੇ ਹੋਏ ਕਾਂ ਨੂੰ ਬਚਾ ਲਿਆ ਗਿਆ। ਫਾਇਰ ਬ੍ਰਗੇਡ, ਫੌਜੀ ਜਵਾਨ ਅਤੇ ਦੁਕਾਨਦਾਰਾਂ ਦੇ ਸਾਂਝੇ ਕਾਰੇ ਦੀ ਸ਼ਹਿਰ ਬਟਾਲਾ ਵਿੱਚ ਕਾਫੀ ਚਰਚਾ ਅਤੇ ਸ਼ਲਾਘਾ ਹੋ ਰਹੀ ਹੈ।