ਨਿਹੰਗ ਸਿੰਘ ਵੱਲੋਂ ਬਣਾਈਆਂ ਪੇਂਟਿੰਗ ਪੰਜਾਬ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪਾ ਰਹੀਆਂ ਨੇ ਧੁੰਮਾਂ
ਗੁਰਪ੍ਰੀਤ ਸਿੰਘ
- ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੀ ਆਪਣੇ ਖੂਨ ਨਾਲ ਤਸਵੀਰ ਬਣਾਉਣ ਵਾਲੇ ਰਾਜਵੀਰ ਸਿੰਘ (ਨਿਹੰਗ ਸਿੰਘ) ਨਾਲ ਕੀਤੀ ਗੱਲ ਬਾਤ
- ਨਿਹੰਗ ਸਿੰਘ ਦੇ ਬਾਣੇ ਵਿੱਚ ਹੀ ਕਰਦਾ ਹਾਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਪੇਂਟਿੰਗ
- ਮੇਰਾ ਸੁਪਨਾ ਹੈ ਜੂਨ 1984 ਦੇ ਹਾਲਾਤ ਤੁਹਾਨੂੰ ਦਰਸਾਉਂਦਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਣਾਵਾਂ ਮਾਡਲ - ਰਾਜਵੀਰ ਸਿੰਘ
ਅੰਮ੍ਰਿਤਸਰ, 12 ਸਤੰਬਰ 2023 - ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਨਿਹੰਗ ਸਿੰਘਾਂ ਦੀਆਂ ਵੀਡੀਓ ਪੂਰੀ ਤਰ੍ਹਾਂ ਨਾਲ ਵਾਇਰਲ ਹੋ ਰਹੇ ਹਨ। ਜਿਸ ਵਿੱਚ ਉਹ ਕਿਰਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹੋਏ ਨਜ਼ਰ ਆ ਰਹੇ ਹਨ। ਚਾਹੇ ਬੀਤੇ ਸਮੇਂ ਦੀ ਗੱਲ ਹੋਵੇ ਤਾਂ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਉੱਤੇ ਇੱਕ ਨਿਹੰਗ ਸਿੰਘ ਜੋ ਕਿ ਚਾਂਪ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਅਤੇ ਇੱਕ ਨਿਹੰਗ ਸਿੰਘ ਜੋ ਕਿ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਅੰਦਰ ਸ਼ਰਧਾ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੋਇਆ ਨਜ਼ਰ ਆਇਆ ਉੱਥੇ ਹੀ ਇੱਕ ਹੋਰ ਨਿਹੰਗ ਸਿੰਘ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਤਸਵੀਰ ਆਪਣੇ ਖੂਨ ਦੇ ਨਾਲ ਬਣਾ ਰਿਹਾ ਹੈ ਉਸ ਵੱਲੋਂ ਬਹੁਤ ਸਾਰੀਆਂ ਇਸਤਰਾਂ ਦੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਹਨ ਜੋ ਪੰਜਾਬ ਦੇ ਲਈ ਕਿਤੇ ਨਾ ਕਿਤੇ ਅਲੱਗ ਰੋਲ ਅਦਾ ਕਰਦੇ ਹੋਏ ਨਜ਼ਰ ਆਏ ਉਹ ਦੀਪ ਸਿੱਧੂ ਹੋਏ ਚਾਹੇ ਉਹ ਸਿੱਧੂ ਤਸਵੀਰਾਂ ਵੀ ਇਸ ਨਿਹੰਗ ਸਿੰਘ ਵੱਲੋਂ ਤਿਆਰ ਕੀਤੀਆਂ ਗਈਆਂ ਹਨ।
ਇਸ ਨਿਹੰਗ ਸਿੰਘ ਦੀਆਂ ਤਸਵੀਰਾਂ ਦੇਸ਼ ਚ ਨਹੀਂ ਵਿਦੇਸ਼ ਵਿੱਚ ਵੀ ਧੂਮਾਂ ਪਾ ਰਹੀਆਂ ਹਨ ਅਤੇ ਦੀਪ ਸਿੱਧੂ ਦੀਆਂ ਤਿੰਨ ਤੋਂ ਚਾਰ ਤਸਵੀਰਾਂ ਵਿੱਚ ਜਾ ਚੁੱਕੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਵੀਰ ਸਿੰਘ ਅਕਾਲੀ ਨੇ ਦੱਸਿਆ ਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਸ ਵੱਲੋਂ ਕਿਸੇ ਦੀ ਪੇਂਟਿੰਗ ਤਿਆਰ ਕੀਤੀ ਜਾਂਦੀ ਹੈ। ਹਾਲਾਂਕਿ ਉਸ ਵੱਲੋਂ ਬਹੁਤ ਸਾਰੇ ਕੌਮ ਦੇ ਸ਼ਹੀਦਾਂ ਦੀਆਂ ਤਸਵੀਰਾਂ ਤਿਆਰ ਕੀਤੀਆਂ ਗਈਆਂ ਹਨ। ਲੇਕਿਨ ਉਸ ਵੱਲੋਂ ਦੀਪ ਸਿੱਧੂ ਅਤੇ ਸਿੱਧੂ ਮੂਸੇਆਲੇ ਦੀ ਤਸਵੀਰ ਵੀ ਤਿਆਰ ਕੀਤੀ ਗਈ ਹੈ। ਅਤੇ ਉਹ ਹਮੇਸ਼ਾ ਹੀ ਆਪਣੇ ਬਾਣੇ ਵਿੱਚ ਰਹਿ ਕੇ ਇਹ ਤਸਵੀਰਾਂ ਵੀ ਤਿਆਰ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਉਹ ਪੰਜਾਬ ਤੋਂ ਬਾਹਰ ਜਾ ਕੇ ਕਿਸੇ ਦੀ ਤਸਵੀਰ ਤਿਆਰ ਕਰਦਾ ਹੈ ਉਸ ਵੇਲੇ ਉਸ ਵੱਲੋਂ ਬਾਣੇ ਦਾ ਨਿਰਾਦਰ ਨਾ ਹੋ ਜਾਵੇ ਇਸ ਕਰਕੇ ਉਹ ਦੁਨਿਆਵੀ ਕਪੜੇ ਪਾ ਕੇ ਇਹ ਤਸਵੀਰਾਂ ਤਿਆਰ ਕਰਦਾ ਹੈ।
ਰਾਜਵੀਰ ਸਿੰਘ ਨੇ ਅੱਗੇ ਬੋਲਦੇ ਦੱਸਿਆ ਉਹ ਚਾਹੁੰਦਾ ਹੈ ਕਿ ਉਹ 1984 ਦੇ ਉਸ ਸਮੇਂ ਦੇ ਕਾਲੇ ਦੌਰ ਦੀ ਇੱਕ ਤਸਵੀਰ ਵੀ ਤਿਆਰ ਕਰੇ ਤਾਂ ਜੋ ਕਿ ਨੌਜਵਾਨਾਂ ਨੂੰ ਭਵਿੱਖ ਵਿੱਚ 1984 ਦਾ ਇਤਿਹਾਸ ਜਰੂਰ ਯਾਦ ਰਵੇ। ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਰਾਜਵੀਰ ਸਿੰਘ ਨੂੰ ਸਨਮਾਨ ਅਤੇ ਨਾ ਹੀ ਕਦੀ ਮਾਲੀ ਸਹਾਇਤਾ ਕੀਤੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਮੱਦਦ ਕਰਨ ਨਾਲੋਂ ਨਿਗਾਰ ਵੱਲ ਵੇਖ ਕੇ ਆਪਣੇ ਮੁਲਾਜਮਾਂ ਵੱਲ ਧਿਆਨ ਦੇਣ ਜੋ ਕਿ ਅਸੀਂ ਸਿੱਖ ਕੌਮ ਦੇ ਨੁਮਾਇੰਦੇ ਹੋਣ ਦੇ ਨਾਤੇ ਫੱਕਰ ਕਰ ਸਕੀਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਦਾਲਤ ਹੈ। ਰਾਜਵੀਰ ਸਿੰਘ ਅਕਾਲੀ ਵਲੋ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਉੱਤੇ ਸ਼ਬਦ ਦੀ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵਿਅਕਤੀ ਅਕਾਲੀ ਦਲ ਦੇ ਨੇਤਾ ਦਾ ਨਾਮ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰ ਹੀ ਪਾ ਸਕਦਾ ਹੈ ਤਾਂ ਇਸ ਤੋਂ ਵੱਡਾ ਨਗਰ ਕਿ ਹੋ ਸਕਦਾ ਹੈ।
ਉਸ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ 1984 ਸਿੱਖ ਕਤਲੇਆਮ ਨੂੰ ਦਰਸਾਉਂਦੇ ਹੋਏ ਇਸ ਦੀ ਤਸਵੀਰ ਬਣਾਈ ਜਾ ਰਹੀ ਹੈ ਅਤੇ ਉਹ ਸਾਰੀ ਸਿੱਖ ਕੌਮ ਇਸ ਲਈ ਸਮਰਪਿਤ ਹੋਵੇਗੀ ਅਤੇ ਉਹ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤੀ ਜਾਵੇਗੀ। ਅਤੇ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਉਹ ਕਿਸੇ ਐਵਾਰਡ ਲਈ ਕਿਉਂ ਨਹੀਂ ਆਪਣਾ ਨਾਮ ਭੇਜਦੇ ਤਾਂ ਉਹਨਾਂ ਨੇ ਕਿਹਾ ਕੀ ਇਹ ਜ਼ਿੰਦਗੀ ਅਸੀਂ ਕੌਮ ਦੇ ਲੇਖੇ ਲਗਾਈ ਹੈ।