ਐਮਐਸ ਐਂਟਰਟੇਨਮੈਂਟ ਦੀ ਪੇਸ਼ਕਸ਼: ਇੱਕ ਅਕਤੂਬਰ ਨੂੰ ਹੋਵੇਗਾ ਗਲੈਮਰ ਕੁਈਨ ਸੀਜ਼ਨ 19 ਸੁੰਦਰਤਾ ਮੁਕਾਬਲਾ
- ਜੇਤੂਆਂ ਨੂੰ ਮਿਲੇਗਾ ਗੀਤਾਂ ਤੇ ਵੈੱਬ ਸੀਰੀਜ਼ ਵਿਚ ਕੰਮ ਕਰਨ ਦਾ ਮੌਕਾ : ਮੀਤ ਸੰਧੂ
ਜ਼ੀਰਕਪੁਰ, 17 ਸਤੰਬਰ 2023 - ਐਮਐਸ ਐਂਟਰਟੇਨਮੈਂਟ ਵਲੋਂ ਜ਼ੀਰਕਪੁਰ ਵਿਚ 1 ਅਕਤੂਬਰ ਨੂੰ ਸੁੰਦਰਤਾ ਮੁਕਾਬਲਾ ਮਿਸ ਐਂਡ ਮਿਸਿਜ਼ ਇੰਡੀਆ ਨੈਕਸਟ ਟਾਪ ਮਾਡਲ ਗਲੈਮਰ ਕੁਈਨ 2023 ਸੀਜ਼ਨ 19 ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਬਹੁਤ ਸਾਰੇ ਪ੍ਰਤੀਯੋਗੀ ਭਾਗ ਲੈਣਗੇ। ਪ੍ਰਤੀਯੋਗਿਤਾ ਦੇ ਪ੍ਰਬੰਧਕ ਮੀਤ ਸੰਧੂ ਨੇ ਦੱਸਿਆ ਕਿ ਉਹ ਇਸ ਮੁਕਾਬਲੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਭ ਤੋਂ ਯੋਗ ਉਮੀਦਵਾਰ ਨੂੰ ਮੌਕਾ ਦੇਣਾ ਹੈ। ਉਨ੍ਹਾਂ ਕਿਹਾ ਕਿ ਜੋ ਆਪਣੇ ਸੁਪਨਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਇਹ ਮੁਕਾਬਲਾ ਉਨ੍ਹਾਂ ਲਈ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ।
ਉਨ੍ਹਾਂ ਦੱਸਿਆ ਕਿ ਸਾਈਮਨ ਕੰਬੋਜ ਤੇ ਮੋਨਿਕਾ ਦੁਆਰਾ ਆਯੋਜਿਤ ਇਸ ਪ੍ਰਤੀਯੋਗਿਤਾ ਵਿਚ ਸਵੀਟੀ ਅਗਰਵਾਲ, ਇਤਿਸ਼੍ਰੀ ਰਥ ਅਤੇ ਮਧੂ ਯਾਦਵ ਜਿਊਰੀ ਮੈਂਬਰ ਹੋਣਗੇ। ਇਸ ਮੌਕੇ ਯੋਗਰਾਜ ਸ਼ਰਮਾ ਤੇ ਮਨੀਸ਼ ਸਿੰਘਲ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸਮਾਗਮ 'ਚ ਸ਼ਿਰਕਤ ਕਰਨਗੇ ਅਤੇ ਸ਼ੋਅ-ਸਟਾਪਰ ਪੂਜਾ ਕੁਸੁਮਾਂਸ਼ੂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਤੀਯੋਗਿਤਾ ਦੀ ਬ੍ਰਾਂਡ ਅੰਬੈਸਡਰ ਦਿਸ਼ੀ ਭਟਨਾਗਰ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਸਟਾਰ ਨਾਈਟ ਵਿਚ ਰਾਮੇਸ਼ਵਰੀ ਨੰਦਾ, ਡਾ. ਸੰਜੇ ਤ੍ਰਿਵੇਦੀ, ਨੀਲਮ ਹਮਦਰਦ, ਦੀਪ ਮਾਲਾ ਜੈਨ, ਨਮਰਤਾ ਮਲਿਕ, ਨਵਨੀਤ ਕੌਰ ਦੀਕਸ਼ਿਤ ਅਤੇ ਸ਼੍ਰੇਨੀ ਗੁਪਤਾ ਆਦਿ ਮਹਿਮਾਨ ਸ਼ਾਮਲ ਹੋਣਗੇ। ਵਿਕਰਮ ਕੁਮਾਰ ਇਸ ਸ਼ੋਅ ਨੂੰ ਹੋਸਟ ਕਰਨਗੇ। ਉਨ੍ਹਾਂ ਕਿਹਾ ਕਿ ਸ਼ੋਅ ਦੇ ਜੇਤੂਆਂ ਨੂੰ ਤਾਜ ਪ੍ਰਾਪਤ ਕਰਨ ਅਤੇ ਕਈ ਤੋਹਫ਼ੇ ਜਿੱਤਣ ਦੇ ਨਾਲ-ਨਾਲ ਗੀਤਾਂ ਤੇ ਵੈੱਬ ਸੀਰੀਜ਼ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਮੌਕੇ ਮਸ਼ਹੂਰ ਡਿਜ਼ਾਈਨਰ ਅਦਨਾਜ਼ ਰਜ਼ੀਆ ਦੀ ਮੌਜੂਦਗੀ ਨਾਲ ਮੁਕਾਬਲੇ ਨੂੰ ਹੋਰ ਰੌਚਕ ਬਣਾਵੇਗੀ। ਇਸ ਮੁਕਾਬਲੇ ਨੂੰ ਦਿਲਚਸਪ ਬਣਾਉਣ ਲਈ ਵਿਸ਼ੇਸ਼ ਮਹਿਮਾਨ ਵਜੋਂ ਡਾ. ਸਰਬਜੀਤ ਕੌਰ, ਸ਼ਿਵਾਨੀ, ਸੀਮਾ ਕਾਲੜਾ, ਮੌਂਟੀ ਰਾਣਾ, ਅਵਤਾਰ ਸਿੰਘ, ਦਵਿੰਦਰ ਕੌਰ, ਸ਼ਾਲੂ ਗੁਪਤਾ, ਅਰਚਨਾ ਸ਼ੈਫਰ, ਰਿਚਾ ਰੋਹੀਲਾ, ਡਾ. ਹਰਜੀਤ, ਸ਼ਹਿਜ਼ਾਦਾ, ਜੈਸਮੀਨ ਤੇ ਬਲਵੀਰ ਚੋਟੀਆਂ, ਸ਼ਿਵਾਨੀ ਕੌਸ਼ਲ ਅਤੇ ਮਿਸ ਨੀਲਮ ਵੀ ਹਾਜ਼ਰ ਰਹਿਣਗੇ।
ਉਨ੍ਹਾਂ ਕਿਹਾ ਕਿ ਇਸ ਪ੍ਰਤੀਯੋਗਿਤਾ ਦੇ ਇਵੈਂਟ ਪਾਰਟਨਰ ਨਿਸ਼ਾ ਪ੍ਰਧਾਨ, ਸ਼੍ਰਿਯਾਂਸ਼ ਚੌਧਰੀ, ਗਰਿਮਾ ਖੁੰਗਰ, ਅਰਸ਼ੀ ਤੇ ਦਿਵਿਤਾ ਬਿਸ਼ਟ ਹਨ। ਮੇਕਓਵਰ ਸਪੈਸ਼ਲ ਨਾਈਟ ਲਈ ਰੀਆ ਗੋਇਲ, ਪੱਲਵੀ ਸਿੰਘ, ਕਨਿਕਾ ਮਲਿਕ, ਅੰਜੂ ਤੇ ਮੀਨਾਕਸ਼ੀ ਮੁਕਾਬਲੇਬਾਜ਼ਾਂ ਦੀ ਮੇਕਅਪ ਅਤੇ ਵਾਲਾਂ ਵਿਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਇਵੈਂਟ ਨੂੰ ਵਿਪੁਲ ਖੁੰਗਰ, ਵਿਕਾਸ ਕੁਮਾਰ (ਫੋਟੋਗ੍ਰਾਫ਼ੀ ਪਾਰਟਨਰ), ਅਤੇ ਮੁਕੇਸ਼ ਚੌਹਾਨ ਮੀਡੀਆ ਮੰਤਰਾ ਪੀਆਰ ਐਂਡ ਐਡਵਰਟਾਈਜ਼ਿੰਗ (ਮੀਡੀਆ ਪਾਰਟਨਰਜ਼) ਦੁਆਰਾ ਸਹਿਯੋਗ ਦਿੱਤਾ ਗਿਆ ਹੈ।