ਜਾਣੋ ਐਪਲ ਵੱਲੋਂ ਲਾਂਚ ਕੀਤੇ ਆਈਫੋਨ 12 ਪ੍ਰੋ ਦੀਆਂ ਭਾਰਤ ’ਚ ਕੀਮਤ
ਨਿਊਯਾਰਕ, 15 ਅਕਤੂਬਰ, 2020 : ਐਪਲ ਕੰਪਨੀ ਨੇ ਮੰਗਲਵਾਰ ਦੇਰ ਰਾਤ ਨੂੰ ਆਈਫੋਨ 12 ਸੀਰੀਜ਼ ਦੇ ਮੋਬਾਈਲ ਫ਼ੋਨ ਲਾਂਚ ਕੀਤੇ । ਇਸਦੇ ਕਈ ਵਰਸ਼ਨ ਵਿਕਕਰੀ ਲਈ ਜਾਰੀ ਕੀਤੇ ਗਏ । ਇਸ ਫੋਨ ਨਾਲ ਵੀਡੀਓ ਪ੍ਰੋਡਕਸ਼ਨ ਦੀ ਦੁਨੀਆਂ ਹੀ ਬਦਲ ਸਕਦੀ ਹੈ ਕਿਉਂਕਿ ਇਸ ਵਿਚ ਸ਼ੂਟਿੰਗ, ਐਡੀਸਟਿੰਗ ਤੇ ਸ਼ੇਅਰਿੰਗ ਦੇ ਕਮਾਲ ਦੀ ਫੀਚਰ ਹਨ।
ਇਸ ਫੋਨ ਸੀਰੀਜ਼ ਵਿਚ ਆਈ ਫੋਨ ਮਿੰਨੀ, ਆਈ ਫੋਨ 12, ਆਈ ਫੋਨ 12 ਪ੍ਰੋ ਅਤੇ ਆਈ ਫੋਨ 12 ਪ੍ਰੋ ਮੈਕਸ ਭਾਰਤ ਵਿਚ ਉਪਲਬਧ ਹੋਣਗੇ।
ਇਹ ਫੋਨ 5 ਜੀ ਇੰਟਰਨੈਟ ਸਪੀਡ ਨਾਲ ਚੱਲਣਗੇ। ਭਾਰਤ ਵਿਚ 64 ਜੀ ਬੀ ਸਟੋਰੇਜ ਵਾਲਾ ਆਈ ਫੋਨ ਮਿੰਨੀ 69,900 ਰੁਪਏ ਵਿਚ ਮਿਲੇਗਾ ਜਦਕਿ 128 ਜੀ ਬੀ ਵਾਲਾ 79,900 ਵਿਚ ਮਿਲੇਗਾ। ਆਈ ਫੋਨ 12 ਪ੍ਰੋ 128 ਜੀ ਬੀ ਸਟੋਰੇਜ ਵਾਲਾ ਹੋਵੇਗਾ ਜਿਸਦੀ ਕੀਮਤ 1, 29, 900 ਰੁਪਏ ਹੋਵੇਗੀ ਜਦਕਿ 256 ਜੀ ਬੀ ਵਾਲਾ 139,900 ਅਤੇ 512 ਜੀ ਬੀ ਵਾਲਾ 159,900 ਰੁਪਏ ਦਾ ਮਿਲੇਗਾ। ਭਾਰਤ ਵਿਚ ਵਿਕਰੀ 30 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਹ ਗੋਡਲ, ਗਰੈਫਾਈਟ, ਪੈਸੀਫਿਕ ਬਲੂ ਅਤੇ ਸਿਲਵਰ ਮਾਡਲ ਵਿਚ ਮਿਲਣਗੇ। ਮਿੰਨੀ ਦੀ ਸਕਰਮੀਨ 5.4 ਇੰਚ ਹੈ ਜਦਕਿ ਆਈ ਫੋਨ 12 ਅਤੇ 12 ਪ੍ਰੋ ਦੀ 6.1 ਇੰਚ ਹੈ। ਪ੍ਰੋ ਮੈਕਸ ਦੀ ਸਕਰੀਨ 6.7 ਇੰਚ ਦੀ ਹੈ।
ਇਸ ਫੋਨ ਵਿਚ ਤਿੰਨ ਕੈਮਰੇ ਹਨ ਜਿਸ ਵਿਚ 12 ਮੈਗਾਪਿਕਸਲ ਵਾਈਡ ਐਂਗਲ ਲੈੱਸ, 12 ਮੈਗਾਪਿਕਸਲ ਦਾ ਅਲਟਰਾ ਵਾਈਡ ਲੈੱਸ ਅਤੇ ਟੈਲੀਫੋਟੋ ਲੈੱਸ ਸ਼ਾਮਲ ਹਨ। ਇਹ ਘੱਟ ਰੋਸ਼ਨੀ ਵਿਚ ਸ਼ੂਟ ਕਰਨ ਸਮੇਂ ਇਸਨੂੰ ਪਹਿਲਾਂ ਵਾਲੇ ਫੋਨ ਦੇ ਮੁਕਾਬਲੇ 27 ਫੀਸਦੀ ਜ਼ਿਆਦਾ ਬੇਹਤਰ ਬਣਾਉਂਦਾਹੈ।
ਇਸ ਫੋਨ ਵਿਚ ਅਜਿਹੇ ਫੀਚਰਜ਼ ਜੋੜੇ ਗਏ ਹਨ ਕਿ ਇਸ ਵਿਚ ਹੀ ਵੀਡੀਓ ਐਡੀਟਿੰਗ ਹੋ ਜਾਵੇਗੀ, ਇਸ ਰਾਹੀਂ ਹੀ ਸੋਸ਼ਲ ਮੀਡੀਆ ਵਧੀਆ ਢੰਗ ਨਾਲ ਚਲਾਇਆ ਜਾ ਸਕੇਗਾ। ਇਸ ਵਿਚ ਪ੍ਰੋਫੈਸ਼ਨਲ ਕੈਮਰੇ ’ਚ ਇਸਤੇਮਾਲਹੋਣ ਵਾਲੇ ਸਾਰੇ ਫੀਚਰਜ਼ ਜੋੜੇ ਗਏ ਹਨ ਜਿਸ ਨਾਲ ਇਸਦੀ ਵਰਤੋਂ ਬਹੁਤ ਵਧੀਆ ਹੋ ਸਕੇਗੀ।