← ਪਿਛੇ ਪਰਤੋ
ਕੈਨੇਡਾ : ਸਰੀ ਦਾ ਪੰਜਾਬੀ ਨੌਜਵਾਨ ਲਾਪਤਾ ਹਰਦਮ ਮਾਨ ਸਰੀ, 28 ਜਨਵਰੀ 2021-ਸਰੀ ਆਰ ਸੀ ਐਮ ਪੀ ਵੱਲੋਂ ਸਰੀ ਦੇ ਪੰਜਾਬੀ ਨੌਜਵਾਨ ਗੁਰਵਿੰਦਰ ਕੁਲਾਰ ਦੇ ਲਾਪਤਾ ਹੋਣ ਦੀ ਸੂਚਨਾ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਗੁਰਵਿੰਦਰ ਕੁਲਾਰ ਨੂੰ ਆਖਰੀ ਵਾਰ 15 ਜਨਵਰੀ, 2021 ਨੂੰ 72 ਐਵੇਨਿਊ ਅਤੇ 137 ਸਟ੍ਰੀਟ ਦੇ ਚੌਰਾਹੇ ਨੇੜੇ ਦੇਖਿਆ ਗਿਆ ਸੀ। 32 ਸਾਲਾ ਗੁਰਵਿੰਦਰ ਕੁਲਾਰ ਦਾ ਕੱਦ 5 ਫੁੱਟ 8 ਇੰਚ ਹੈ, ਕਾਲੇ ਛੋਟੇ ਵਾਲ ਹਨ ਅਤੇ ਮੱਥੇ ਦੇ ਵਿਚਕਾਰ ਅੱਧੇ ਇੰਚ ਦਾ ਦਾਗ ਹੈ। ਪੁਲਿਸ ਅਤੇ ਪਰਿਵਾਰ ਉਸ ਦੀ ਤੰਦਰੁਸਤੀ ਲਈ ਬੇਹੱਦ ਚਿੰਤਤ ਹਨ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਮਿਲੇ ਤਾਂ ਪੁਲਿਸ ਨਾਲ ਫੋਨ ਨੰਬਰ 604-599-0502 ਸੰਪਰਕ ਕੀਤਾ ਜਾਵੇ। ਸੰਪਰਕ: ਹਰਦਮ ਮਾਨ +1 604 308 6663 ਈਮੇਲ : maanbabushahi@gmail.com
Total Responses : 188