ਨਵੀਂ ਦਿੱਲੀ, 8 ਫਰਵਰੀ 2021 - ਭਾਰਤ ਸਰਕਾਰ ਨੇ ਮਾਈਕ੍ਰੋਬਲੌਗਿੰਗ ਪਲੇਟਫਾਰਮ ਟਵਿੱਟਰ ਨੂੰ 1,178 ਟਵਿੱਟਰ ਅਕਾਊਂਟ ਹਟਾਉਣ ਲਈ ਕਿਹਾ ਹੈ| ਇਨ੍ਹਾਂ ਟਵਿੱਟਰ ਖਾਤਿਆਂ 'ਤੇ ਕਿਸਾਨ ਅੰਦੋਲਨ ਬਾਬਤ ਗ਼ਲਤ ਅਤੇ ਭੜਕਾਊ ਜਾਣਕਾਰੀ ਪਾਏ ਜਾਂ ਦੇ ਇਲਜ਼ਾਮ ਨੇ|
ਇਹ ਵੀ ਦੋਸ਼ ਲਾਏ ਗਏ ਨੇ ਕਿ ਇਨ੍ਹਾਂ ਟਵਿੱਟਰ ਖਾਤਿਆਂ ਪਿੱਛੇ ਪਾਕਿਸਤਾਨ ਅਤੇ ਖਾਲਿਸਤਾਨ ਦੀ ਹਮਾਇਤ ਹੈ। ਸਰਕਾਰ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਵਿਚ, ਭਾਰਤ ਵਿਚ ਦੰਗੇ ਅਤੇ ਅਸ਼ਾਂਤੀ ਫੈਲਾਉਣ ਦੇ ਉਦੇਸ਼ ਨਾਲ ਵਿਦੇਸ਼ਾਂ ਤੋਂ ਟਵੀਟ ਲਗਾਤਾਰ ਭੇਜੇ ਜਾ ਰਹੇ ਹਨ। ਪਾਕਿਸਤਾਨ ਪੱਖੀ ਅਤੇ ਖਾਲਿਸਤਾਨ ਦੇ ਹੈਂਡਲ ਤੋਂ ਸੈਂਕੜੇ ਟਵੀਟ ਕੀਤੇ ਜਾ ਰਹੇ ਹਨ।
ਭਾਰਤੀ ਮੰਤਰਾਲੇ ਨੇ ਇਨ੍ਹਾਂ ਖਾਤਿਆਂ ਦੀ ਸੂਚੀ 4 ਫਰਵਰੀ ਨੂੰ ਟਵਿੱਟਰ ਨੂੰ ਸੌਂਪ ਦਿੱਤੀ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਟਵਿੱਟਰ ਵੱਲੋਂ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ ਹੈ।