ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 19 ਫਰਵਰੀ - ਬੀਤੇ ਦਿਨੀਂ ਗੁਰਲਾਲ ਭਲਵਾਨ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋ ਬਾਅਦ ਫੇਸਬੁੱਕ ਤੇ ਨਾਮੀ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਜਿੰਮੇਵਾਰੀ ਲਈ ਸੀ।
ਅੱਜ ਰਾਮ ਬਾਗ ਫਰੀਦਕੋਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਮਨਜਿੰਦਰ ਸਿੰਘ ਹੈਪੀ, ਮਨਦੀਪ ਤਿਵਾੜੀ, ਜਤਿੰਦਰ ਸਿੰਘ , ਡਾ ਜਾਗੀਰ ਸਿੰਘ ਆਦਿ ਹਾਜਰ ਸਨ।