ਹਰੀਸ਼ ਕਾਲੜਾ
ਰੂਪਨਗਰ, 23 ਫਰਵਰੀ 2021 - ਭਾਰਤ ਸਰਕਾਰ ਦੇ ਪੇਡੂ ਵਿਕਾਸ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਵੈ -ਰੌਜ਼ਗਾਰ ਸਿਖਲਾਈ ਸੰਸਥਾ (ਯੂਕੁੋੁ ਆਰਸੇਟੀ ) ਯੂਕੋ ਬੈਂਕ ਜਿਹੜਾ ਕਿ ਰੋਪੜ ਜਿਲੇ ਦਾ ਲੀਡ ਬੈਂਕ ਹੈ - ਵੱਲੋ ਸਪੋਨਸਰ ਕੀਤੀ ਗਈ ਹੈ । ਯੁਕੋ ਆਰਸੇਟੀ ਵੱਲੋ ਅਤੀ ਗਰੀਬ ਵਰਗ (ਬੀ.ਪੀ.ਐਲ) ਨਾਲ ਸੰਬੰਧਿਤ ਸਿੱਖਿਆਰਥੀਆਂ ਨੂੰ ਜਨਰਲ ਈ.ਡੀ.ਪੀ. ਲਈ ਸਵੈ - ਰੋਜਗਾਰ ਵਾਸਤੇ ਪਿੰਡ ਰੰਗੀਲਪੁਰ , ਰੋਪੜ ਵਿਖੇ 06 ਦਿਨਾਂ ਲ਼ਈ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਗਈ ਸੀ।
ਇਸ ਵਿਚ ਰੋਪੜ ਜਿਲੇ ਦੇ 08 ਪਿੰਡਾਂ ਦੇ ਸਿਖਿਆਰਥਆਂ ਨੇ ਭਾਗ ਲਿਆ ਜਿਸ ਵਿੱਚ ਅਭਿਆਂਣਾ ਖੁਰਦ, ਤਖਤਗੜ੍ਹ,ਚਮਕਕੋਰ ਸਾਹਿਬ ,ਰਸ਼ੀਦਪੁਰ,ਘਨੌਲੀ ,ਬਿੰਦਰੱਖ ਰੰਗੀਲਪੁਰ, ਹਰੀਪੁਰਫੁਲੜੇ,ਆਦਿ ਸ਼ਾਮਿਲ ਹਨ।
ਵਧੀਕ ਡਿਪਟੀ ਕਮੀਸ਼ਨਰ (ਵਿਕਾਸ ) ਪੇਂਡੂ ਵਿਕਾਸ ਏਜੰਸੀ , ਰੋਪੜ ਦੇ ਦਿਸ਼ਾ ਨਿਰਦੇਸ਼ਾ ਹੇਠ, ਰੋਪੜ ਜਿਲ੍ਹੈ ਦੇ ਵੱਖ - ਵੱਖ ਪਿੰਡਾਂ ਤੋ ਟ੍ਰੇਨਿਂਗ ਲਈ ਆਰਸੇਟੀਵਿਖੇ ਰਜਿਸਟਰ ਕੀਤੇ ਗਏ।ਟ੍ਰੇਨਿੰਗ ਦੇ ਦੋਰਾਨ ਸ੍ਰੀਮਤੀ ਅੰਚਨਾ ਬਾਲਾ ਪ੍ਰਿੰਸੀਪਲ ਟਰੇਨਰ ਨੇ ਸਿੱਖਿਆਰਥੀਆਂ ਨੂੰ ਵਿੱਤੀ ਸਾਖਰਤਾ ਤੇ ਨੈਤਿਕ ਸਿੱਖਿਆ ਬਾਰੇ ਜਾਣਕਾਰੀ ਦਿੱਤੀ।
ਦੁਰਗੇਸ਼ ਕਪੂਰ, ਡਾਇਰੈਕਟਰ, ਯੂਕੋ ਆਰਸੇਟੀ ਨੇ ਬੈਕਿੰਗ ਲਈ ਜਮਾਂ ਖਾਤੇ ਅਤੇ ਕਰਜੇ ਦੀਆਂ ਸਕੀਮਾ ਅਤੇ ਚੰਗਾ ਅੇਨਟਰਪਰੇਨੁਰ ਬਣਨ ਬਾਰੇ ਜਾਣਕਾਰੀ ਦਿੱਤੀ। ਸਿਖਿਆਰਥੀਆਂ ਨੂੰ ਟ੍ਰਰੇਨਿੰਗ ਸਰਟੀਫਿਕੇਟ ਸ੍ਰੀ ਦੁਰਗੇਸ਼ ਕਪੂਰ ਡਾਇਰੈਕਟਰ ਆਰਸੈਟੀ ਦੇ ਸ਼ੁਭ ਕਰ ਕਮਲਾਂ ਨਾਲ ਦਿੱਤੇ ਗਏ। ਟ੍ਰੇਨਿੰਗ ਦੋਰਾਨ ਸਿਖਿਆਰਥਆਂ ਨੂੰ ਚਾਹ ਅਤੇ ਦੁਪਿਹਰ ਦਾ ਖਾਣਾ ਮੁਫਤ ਦਿੱਤਾ ਜਾਂਦਾ ਹੈ ਅਤੇ ਇਸ ਤੋ ਇਲਾਵਾ ਆਉਣ ਜਾਣ ਦਾ ਬੱਸ ਦਾ ਕਿਰਾਇਆ ਵੀ ਦਿੱਤਾ ਜਾਂਦਾ ਹੈ।
ਉਨਾਂ ਦਸਿਆ ਕਿ 18 ਤੌ 45 ਸਾਲ ਉਮਰ ਦੇ ਚਾਹਵਾਨ ਸਿਖਿਆਰਥੀ ਜੋ ਕਿ ਬੀ.ਪੀ.ਐਲ ਗਰੂਪ ਨਾਲ ਸਬੰਧਤ ਹੋਣ ਆਪਣੇ ਨਾਂ ਮੋਬ :89881-12221, 98159-50297 ,98142-51558 ਤੇ ਦਰਜ ਕਰਵਾ ਸਕਦੇ ਹਨ, ਜਾਂ ਫਿਰ ਖੁਦ ਆਰਸੇਟੀ ਦੇ ਦਫਤਰ ਵਿਚ ਆ ਕੇ ਦਰਜ ਕਰਵਾ ਸਕਦੇ ਹਨ।ਅਗਲੇ ਟ੍ਰੇਨਿੰਗ ਪ੍ਰੋਗ੍ਰਾਮ ਡੇਅਰੀ ਫਾਰਮਿੰਗ ਅਤੇ ਬਿਉਟੀ ਪਾਰਲਰ ਦੇ ਹਨ ਵਧੇਰੇ ਜਾਣਕਾਰੀ ਲਈ ਓਪਰੋਕਤ ਨੰਬਰਾਂ ਤੇ ਸੰਪਰਕ ਕਰੋ।