ਲੁਧਿਆਣਾ ਵਿਚ ਫਿਲਮੀ ਸਟਾਈਲ 'ਚ ਗੱਡੀ 'ਤੇ ਚਲਾਈ ਗੋਲੀ,ਤਸਵੀਰਾਂ ਸੀਸੀਟੀਵੀ 'ਚ ਕੈਦ
ਲੁਧਿਆਣਾ,5 ਮਾਰਚ,2021: ਲੁਧਿਆਣਾ ਦੇ ਇਸ਼ਮੀਤ ਚੌਂਕ ਵਿੱਚ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਲੜਾਈ ਹੋ ਗਈ। ਜਿਸ ਤੋਂ ਬਾਅਦ ਗੱਡੀ ਵਿਚ ਬੈਠੇ ਵਿਅਕਤੀ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਬੇਸ਼ੱਕ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੁਲਸ ਦੁਆਰਾ 307 ਦਾ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ । ਜਿਸ ਵਿਚ ਹਮਲਾਵਰ ਫਿਲਮੀ ਸਟਾਈਲ ਵਿੱਚ ਗੱਡੀ ਦੇ ਅੱਗੇ ਆਉਂਦਾ ਦਿਖਾਈ ਦੇ ਰਿਹਾ ਤੇ ਗੋਲੀ ਚਲਾ ਰਿਹਾ । ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਪਾਰਕਿੰਗ ਨੂੰ ਲੈਕੇ ਦੋ ਧਿਰਾਂ ਵਿਚਕਾਰ ਲੜਾਈ ਹੋਈ ਸੀ ਜਿਸ ਆਰੋਪੀ ਨੇ ਸਿੱਧੀ ਗੋਲੀ ਚਲਾਈ ਸੀ, ਜਿਸ ਨੂੰ ਲੈ ਕੇ ਪੁਲਸ ਵੱਲੋਂ 307 ਦਾ ਮੁਕੱਦਮਾ ਦਰਜ ਕੀਤਾ ਗਿਆ ਸੀ । ਅਤੇ ਪੁਲਸ ਵੱਲੋਂ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਪੁਲਿਸ ਨੇ ਗੋਲੀ ਚਲਾਉਣ ਲਈ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ ।