ਹਰੀਸ਼ ਕਾਲੜਾ
ਰੂਪਨਗਰ 6 ਮਾਰਚ 2021:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਰੈੱਡ ਕਰਾਸ ਸੋਸਾਇਟੀ ਰੂਪਨਗਰ ਦੇ ਸਹਿਯੋਗ ਨਾਲ ਸਸਤੀ ਰੋਟੀ ਆਪਣੀ ਰਸੋਈ ਦੇ ਨਾਲ ਇਕ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਖੋਲਿਆ ਗਿਆ ਹੈ ਜਿਸ ਦਾ ਉਦਘਾਟਨ ਅੱਜ ਸ੍ਰੀਮਤੀ ਸੋਨਾਲੀ ਗਿਰੀ , ਡਿਪਟੀ ਕਮਿਸ਼ਨਰ ਵਲੋਂ ਕੀਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐਮ.ਡੀ. ਡਾ. ਐਸ.ਪੀ.ਸਿੰਘ ਉਬਰਾਏ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।
ਇਸ ਸੰਬੰਧੀ ਵਾਧੂ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਹ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਜਿਲਾ ਰੈੱਡ ਕਰਾਸ ਰੂਪਨਗਰ ਦੇ ਯਤਨਾਂ ਸਦਕਾ ਰੈੱਡ ਕਰਾਸ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸਾਂਝੇ ਤੋਰ ਤੋ ਖੋਲ੍ਹੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਨਾਲ ਲੋਕਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ । ਟਰੱਸਟ ਦੇ ਐਮ.ਡੀ. ਵਲੋਂ ਦੱਸਿਆ ਗਿਆ ਕਿ ਲੈਬ ਵਿਚ ਬਹੁਤ ਸਸਤੇ ਰੇਟਾਂ ਤੇ ਟੈਸਟ ਹੋਣਗੇ। ਇਥੇ ਈ.ਸੀ.ਜੀ. ਵੀ ਕੀਤੀ ਜਾਵੇਗੀ।
ਲੋੜਵੰਦ ਮਰੀਜਾਂ ਦੇ ਇਲਾਜ ਲਈ ਹਰ ਤਰਾਂ ਦੇ ਹੋਣ ਵਾਲੇ ਟੈਸਟ ਉਪਲਬੱਧ ਹੋਣਗੇ। ਲੈਬ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਇਸ ਮੋਕੇ ਸ੍ਰੀ ਇੰਦਰਪਾਲ ਸਹਾਇਕ ਕਮਿਸ਼ਨਰ (ਜ) ਰੂਪਨਗਰ,ਸਿਵਲ ਸਰਜਨ ਡਾਕਟਰ ਬਲਵਿੰਦਰ ਕੁਮਾਰ, ਸ੍ਰੀ ਗੁਰਸੋਹਣ ਸਿੰਘ ਸਕੱਤਰ ਰੈੱਡ ਕਰਾਸ,ਸ਼੍ਰੀ ਜੇ.ਕੇ.ਜੱਗੀ,ਸਾਬਕਾ ਕੌਂਸਲਰ ਮਦਨ ਮੋਹਨ ਗੁਪਤਾ,ਅਸ਼ਵਨੀ ਖੰਨਾ,ਸਾਬਕਾ ਸਿਵਲ ਸਰਜਨ ਡਾਕਟਰ ਐਚ.ਐਨ.ਸ਼ਰਮਾ, ਰੈੱਡ ਕਰਾਸ ਦੇ ਮੈਂਬਰ ਸ੍ਰੀ ਡੀ.ਐਸ, ਦਿਉਲ, ਸ੍ਰੀਮਤੀ ਸੁਰਿੰਦਰ ਦਰਦੀ, ਸ੍ਰੀਮਤੀ ਕ੍ਰਿਸ਼ਨਾ ਸ਼ਰਮਾ, ਸ੍ਰੀਮਤੀ ਆਦਰਸ਼ ਸ਼ਰਮਾ ਸ਼੍ਰੀਮਤੀ ਹਰਿੰਦਰ ਸੈਣੀ, ਸ੍ਰੀਮਤੀ ਸਕੀਨਾ ਐਰੀ, ਸ੍ਰੀਮਤੀ ਗਗਨਦੀਪ ਕੌਰ, ਸ੍ਰੀਮਤੀ ਉਸ਼ਾ ਕਿਰਨ,ਸ੍ਰੀ ਨਰੇਸ਼ ਗੋਤਮ, ਰੈੱਡ ਕਰਾਸ ਸਟਾਫ ਅਤੇ ਟਰੱਸਟ ਦੇ ਮੈਂਬਰ, ਹਾਜਰ ਸਨ।