ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 6 ਮਾਰਚ 2021 - ਸ੍ਰੀ ਸਾਈਂ ਮੰਦਿਰ ਸੇਵਾ ਸਮਿਤੀ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਸੰਦੀਪ ਸੇਠੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਾਈਂ ਮੰਦਰ ਬਨਣ ਅਤੇ ਮੂਰਤੀ ਸਥਾਪਨਾ ਦੀ ਚੌਥੀ ਵਰੇਗੰਢ ਮੌਕੇ ਸਜਾਈ ਜਾ ਰਹੀ ਸ਼ੋਭਾ ਯਾਤਰਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਸੰਦੀਪ ਸੇਠੀ ਨੇ ਦੱਸਿਆ ਕਿ 7 ਮਾਰਚ ਨੂੰ ਸ਼ਾਮ 4:40 ਵਜੇ ਸਾਈਂ ਮੰਦਿਰ ਭਾਰੂ ਰੋਡ ਤੋਂ ਪਾਲਕੀ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ।
ਜੋ ਕਿ ਭਾਰੂ ਵਾਲੇ ਦਰਵਾਜੇ ਤੋਂ ਆਰੀਅਨ ਪਬਲਿਕ ਸਕੂਲ ਵਾਲੀ ਗਲੀ ਤੋਂ ਇੰਸਪੈਕਟਰ ਵਾਲੀ ਗਲੀ ਤੋਂ ਹੁੰਦੀ ਹੋਈ ਸ੍ਰੀ ਅਮਰ ਨਾਲ ਗਰੋਵਰ ਵਾਲੀ ਨੁੱਕੜ ਤੋਂ ਮਾਲਵਾ ਸਕੂਲ ਜੂਨੀਅਰ ਵਿੰਗ ਤੋਂ ਪੰਜਾਬ ਨੈਸ਼ਨਲ ਬੈਂਕ ਵਾਅੀ ਗਲੀ ਵਿਚੋਂ ਦੀ ਹੋ ਕੇ ਭਾਰੂ ਦਰਵਾਜੇ ਤੋਂ ਬਰਫ ਵਾਲੀ ਗਲੀ ਅਤੇ ਅਗਰਵਾਲ ਗਲੀ ਵਿਚੋਂ ਹੋ ਕੇ ਬੀਕਾਨੇਰ ਮੰਦਿਰ ਕੋਲ ਦੀ ਵਾਪਸ ਸਾਈਂ ਮੰਦਰ ਵਿਖੇ ਆ ਕੇ ਸਮਾਪਤ ਹੋਵੇਗੀ। ਇਸ ਦੌਰਾਨ ਸ਼ਹਿਰ ਦੇ ਲੋਕ ਵੱਡੀ ਗਿਣਤੀ ਵਿਚ ਇਸ ਵਿਚ ਸ਼ਾਮਲ ਹੋਣਗੇ। ਸ਼ੋਭਾ ਯਾਤਰਾ ਦੌਰਾਨ ਸਾਈਂ ਬਾਬਾ ਜੀ ਦੀ ਝਾਕੀ ਦੇਖਣਯੋਗ ਹੋਵੇਗੀ। ਪ੍ਰਧਾਨ ਨੇ ਦੱਸਿਆ ਕਿ 8 ਮਾਰਚ ਤੋਂ ਸੇਵਰੇ 10 ਵਜੇ ਤੋਂ ਸਾਈਂ ਮੰਦਰ ਦੇ ਬਾਹਰ ਲੰਗਰ ਲਗਾਇਆ ਜਾਵੇਗਾ।
ਜਦਕਿ ਰਾਤ 9 ਵਜੇ ਤੋਂ 12 ਵਜੇ ਤੱਕ ਸਾਈਂ ਜੀ ਦੀ ਚੌਂਕੀ ਲਗਾਈ ਜਾਵੇਗੀ। ਜਿਸ ਵਿਚ ਦਿੱਲੀ ਤੋਂ ਵਿਸ਼ੇਸ਼ ਰੂਪ ਵਿਚ ਆਏ ਪੁਨੀਤ ਖੁਰਾਣਾ ਸੂਫ਼ੀ ਕਲਾਕਾਰ ਬਾਬਾ ਜੀ ਦਾ ਗੁਨਗਾਨ ਕਰਨਗੇ। ਇਸ ਮੌਕੇ ਪੁਜਾਰੀ ਬਾਲ ਿਸ਼ਨ ਸ਼ਾਸ਼ਤਰੀ ਸਮੇਤ ਸੰਮਤੀ ਦੇ ਚੇਅਰਮੇਨ ਕੁਲਭੂਸ਼ਨ ਬਾਂਸਲ, ਮੀਤ ਪ੍ਰਧਾਨ ਪ੍ਰਵੀਨ ਗੁਪਤਾ ਪੋਨੀ, ਮੀਤ ਪ੍ਰਧਾਨ ਨਵਨੀਤ ਬਾਂਸਲ, ਲਵਲੀ ਧੀਂਗੜਾ ਕੈਸ਼ੀਅਰ, ਵਿਪਨ ਬਾਂਸਲ ਸਕੱਤਰ, ਅਮਿ੍ਰਤ ਗੋਇਲ ਸਲਾਹਕਾਰ, ਸੰਜੂ ਗਰਗ, ਪ੍ਰਸ਼ੋਤਮ ਗਰਗ, ਪਿੰਟੂ ਮਿੱਤਲ, ਕੈਲਾਸ਼ ਗਰਗ, ਪ੍ਰੋਸ਼ਤਮ ਓਸ਼ੋ, ਗੌਰਵ ਗਰਗ ਸਮੇਤ ਹੋਰ ਵੀ ਕਈ ਹਾਜ਼ਰ ਸਨ।