ਅਸ਼ੋਕ ਵਰਮਾ
ਬਠਿੰਡਾ, 6 ਮਾਰਚ2021:ਬਹੁਜਨ ਸਮਾਜ ਪਾਰਟੀ ਬਠਿੰਡਾ ਦੇ ਸਾਬਕਾ ਪ੍ਰਧਾਨ ਸ: ਮੰਗੂ ਸਿੰਘ ਭਗਤਾ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਭਾਈ ਰੂਪ ਚੰਦ ਜੀ ਸਮਾਧ ਭਾਈ ਵਿਖੇ ਕਰਵਾਇਆ ਗਿਆ ਜਿੱਥੇ ਵੱਖ ਵੱਖ ਰਾਜਸੀ ਪਾਰਟੀਆਂ, ਸਮਾਜ ਸੇਵੀਂ ਜਥੇਬੰਦੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਸੰਗਤਾਂ ਵਲੋਂ ਸ਼ਮੂਲੀਅਤ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਲਾਲ ਸਿੰਘ ਸੁਲਹਾਣੀ ਸੂਬਾ ਜਨਰਲ ਸਕੱਤਰ ਬਸਪਾ, ਗੁਰਪ੍ਰੀਤ ਸਿੰਘ ਮਲੂਕਾ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਬਠਿੰਡਾ, ਕਮਲਜੀਤ ਸਿੰਘ ਬਰਾੜ ਸੀਨੀਅਰ ਆਗੂ ਯੂਥ ਕਾਂਗਰਸ ਮੋਗਾ, ਡਾ ਜੋਗਿੰਦਰ ਸਿੰਘ ਪ੍ਰਧਾਨ ਬਸਪਾ ਜਿਲ੍ਹਾ ਬਠਿੰਡਾ, ਭੋਲਾ ਸਿੰਘ ਬਰਾੜ ਆਗੂ ਕਾਂਗਰਸ ਹਲਕਾ ਬਾਘਾਪੁਰਾਣਾ, ਸਮਾਜ ਸੇਵੀਂ ਆਗੂ ਗੁਲਾਬ ਚੰਦ ਸਿੰਗਲਾ ਨੇ ਸਵ: ਮੰਗੂ ਸਿੰਘ ਭਗਤਾ ਵਲੋਂ ਪਿਛਲੇ ਲੰਬੇ ਸਮੇਂ ਤੋਂ ਦੱਬੇ-ਕੁਚਲੇ ਸਮਾਜ ਨੂੰ ਉੱਚਾ ਚੁੱਕਣ ਸਬੰਧੀ ਕੀਤੇ ਗਏ ਸੰਘਰਸ਼ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਭਾਵੇਂ ਰਾਜਨੀਤੀ ਦੇ ਖੇਤਰ ਵਿਚ ਵਧੇਰੇ ਲੋਕ ਸਿਰਫ਼ ਪੈਸਾ ਕਮਾਉਣ ਲਈ ਹੀ ਆ ਰਹੇ ਹਨ, ਪਰੰਤੂ ਉਨ੍ਹਾਂ ਆਪਣਾ ਪੂਰਾ ਸਿਆਸੀ ਜੀਵਨ ਸਾਦਗੀ ਵਿਚ ਹੀ ਬਤੀਤ ਕੀਤਾ। ਆਗੂਆਂ ਨੇ ਸ: ਮੰਗੂ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਮਾਜ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਸਮੇਂ ਜਗਦੀਪ ਸਿੰਘ ਗੋਗੀ ਸੂਬਾਈ ਸਕੱਤਰ ਬਸਪਾ, ਹਰਦੇਵ ਸਿੰਘ ਤਖਾਣਵੱਧ ਪ੍ਰਧਾਨ ਬਸਪਾ ਮੋਗਾ, ਬੀਬੀ ਸੁਨੀਤਾ ਰਾਣੀ ਪ੍ਰਧਾਨ ਇਸਤਰੀ ਵਿੰਗ ਮੋਗਾ, ਕਰਨਲ ਦਰਸਨ ਸਿੰਘ ਸਮਾਧ ਭਾਈ, ਪ੍ਰੋ: ਹੰਸ ਸਿੰਘ ਬਠਿੰਡਾ, ਜਤਿੰਦਰ ਸਿੰਘ ਭੱਲਾ ਆਪ ਆਗੂ ਰਾਮਪੁਰਾ, ਜਗਮੋਹਣ ਲਾਲ ਪ੍ਰਧਾਨ ਸਰਕਲ ਭਗਤਾ, ਮੇਵਾ ਸਿੰਘ ਮਾਨ ਪ੍ਰਧਾਨ ਕੋਠਾ ਗੁਰੂ, ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਹਰਿੰਦਰ ਸਿੰਘ ਹਿੰਦਾ ਸਾਬਕਾ ਪਰਧਾਨ ਨਗਰ ਪੰਚਾਇਤ ਮਹਿਰਾਜ, ਨਿਰਮਲ ਸਿੰਘ ਸਰਪੰਚ ਸਮਾਧ ਭਾਈ, ਚਰਨਜੀਤ ਕੌਰ ਸਰਪੰਚ ਮਾਲ ਸਾਹਿਬ, ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਭੋਲਾ ਸਿੰਘ ਸਰਪੰਚ ਗੋਬਿੰਦ ਬਸਤੀ,
ਕੁਲਵਿੰਦਰ ਸਿੰਘ ਸਰਪੰਚ ਬਸਤੀ ਪੰਡਿਤ ਭੂਮਰਾਜ, ਸੁਰਜੀਤ ਸਿੰਘ ਸਰਪੰਚ, ਮੱਘਰ ਸਿੰਘ ਸਮਾਧ ਮੈਂਬਰ ਬਲਾਕ ਸੰਮਤੀ, ਰਣਧੀਰ ਸਿੰਘ ਧੀਰਾ ਬਸਪਾ ਆਗੂ, ਤਰਸੇਮ ਸਿੰਘ ਸੰਗਮ ਮੈਬਰ ਜਿਲ੍ਹਾ ਪ੍ਰੀਸ਼ਦ, ਬਲੌਰ ਸਿੰਘ ਕਾਂਗੜ ਪ੍ਰਧਾਨ, ਚਮਕੌਰ ਸਿੰਘ ਸਰਪੰਚ ਬੁਰਜ ਥਰੋੜ, ਭੁਪਿੰਦਰ ਸਿੰਘ ਸਾਬਕਾ ਸਰਪੰਚ ਗੁਰੂਸਰ, ਜੀਤ ਸਿੰਘ ਸਾਬਕਾ ਸਰਪੰਚ ਸਲਾਬਤਪੁਰਾ, ਬਲਵਿੰਦਰ ਸਿੰਘ ਬਰਾੜ ਸਾਬਕਾ ਸਰਪੰਚ, ਅਵਤਾਰ ਸਿੰਘ ਚੇਅਰਮੈਨ, ਸੁਖਜਿੰਦਰ ਸਿੰਘ ਖਾਨਦਾਨ, ਬਿੱਲੂ ਸਿੰਘ ਬਠਿੰਡਾ ਬਸਪਾ ਆਗੂ, ਗੁਰਤੇਜ ਸਿੰਘ ਸਿੱਧੂ, ਮਨਪ੍ਰੀਤ ਸਿੰਘ ਮੱਲੇਆਣਾ, ਪਲਵਿੰਦਰ ਟਿਵਾਣਾ, ਗੁਰਮੀਤ ਸਿੰਘ ਮਾਣੂਕੇ, ਹਰਕ੍ਰਿਸ਼ਨ ਸ਼ਰਮਾ, ਹਰਨੇਕ ਸਿੰਘ ਸਾਬਕਾ ਸਰਪੰਚ, ਸੁਖਦਰਸਨ ਸਿੰਘ ਪ੍ਰਧਾਨ, ਸੁੱਖਾ ਸਿੰਘ ਸਰਪੰਚ ਕਾਲੇਕੇ, ਡਾ ਜਗਬੀਰ ਸਿੰਘ ਦਿਓਲ, ਡਾ ਸਰੂਪ ਚਾਂਦੀ ਭਗਤਾ, ਮਾ: ਜਸਪਾਲ ਸਿੰਘ ਭਗਤਾ ਅਤੇ ਸੁਖਰਾਜ ਮੋਮੀ ਆਦਿ ਹਾਜਰ ਸਨ।