ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 7 ਮਾਰਚ 2021-ਫਾਜ਼ਿਲਕਾ-ਰੇਵਾੜੀ ਟਰੇਨ ਦੇ ਕਈ ਮਹੀਨਿਆਂ ਮਗਰੋਂ ਅੱਜ ਦੁਪਿਹਰ ਸਮੇਂ ਸਥਾਨਕ ਰੇਲਵੇ ਸਟੇਸ਼ਨ ’ਤੇ ਪਹੁੰਚਣ ’ਤੇ ਜਿੱਥੇ ਯਾਤਰੀ ਖੁਸ਼ ਨਜਰ ਆਏ, ਉੱਥੇ ਹੀ ਬ੍ਰਾਹਮਣ ਸਭਾ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲਾਕਡਾਊਨ ਮਗਰੋਂ ਹੀ ਤਕਰੀਬਨ ਇੱਕ ਸਾਲ ਤੋਂ ਇਹ ਟਰੇਨ ਸੇਵਾ ਪ੍ਰਭਾਵਿਤ ਪਈ ਸੀ, ਜਿਸ ਨਾਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਸਨ, ਪਰ ਹੁਣ ਫਿਰ ਤੋਂ ਇਸ ਟਰੇਨ ਦੇ ਚੱਲਣ ਨਾਲ ਸ਼ਹਿਰ ਵਾਸੀਆਂ ’ਚ ਖੁਸ਼ੀ ਪਾਈ ਜਾ ਰਹੀ ਹੈ। ਬ੍ਰਾਹਮਣ ਸਭਾ ਦੇ ਪ੍ਰਧਾਨ ਦੀਪਕ ਪਾਲ ਸ਼ਰਮਾ ਵੱਲੋਂ ਗੱਡੀ ਦੇ ਡਰਾਇਵਰ ਦਾ ਹਾਰ ਪਹਿਨਾ ਕੇ ਸਵਾਗਤ ਕੀਤਾ ਗਿਆ ਅਤੇ ਲੱਡੂ ਖਵਾ ਕੇ ਮੂੰਹ ਮਿਠਾ ਕਰਾਇਆ ਗਿਆ। ਇਸ ਮੌਕੇ ਵਿਜੈ ਸ਼ਰਮਾ, ਪੰ. ਆਦੇਸ਼ ਸ਼ਰਮਾ ਮੰਨੂ, ਮਾਧੋ ਸਿੰਘ ਬੀਕਾਨੇਰ, ਹੀਰਾ ਲਾਲ ਸ਼ਰਮਾ, ਪੰ. ਸਤਵੀਰ ਸ਼ਾਸਤਰੀ, ਕਿ੍ਰਸ਼ਨ ਸ਼ਰਮਾ, ਹਰੀ ਸ਼ਰਮਾ, ਰਾਜੂ ਸ਼ਰਮਾ ਆਦਿ ਹਾਜ਼ਰ ਸਨ।