ਦੀਪਕ ਜੈਨ
ਜਗਰਾਓਂ, 7 ਮਾਰਚ 2021 - ਬੀਤੇ ਦਿਨੀ ਨਗਰ ਕੌਂਸਲ ਜਗਰਾਓਂ ਦੀਆ ਹੋਇਆ ਚੋਣਾਂ ਉਪਰੰਤ ਆਏ ਨਤੀਜੀਆਂ ਦੌਰਾਨ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਮਾਲਵਾ ਦੀ ਹੋਈ ਜਿੱਤ ਤੇ ਅੱਜ ਪਰਿਵਾਰ ਵਲੋਂ ਵਾਰਡ ਚ ਪੈਂਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਇਆ ਗਯਾ ਇਸ ਸਮੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕੌਂਸਲਰ ਅਮਰਜੀਤ ਸਿੰਘ ਮਾਲਵਾ ਨੇ ਕਿਹਾ ਕਿ ਪ੍ਰਮਾਤਮਾ ਵਲੋਂ ਵਾਰਡ ਵਾਸੀਆਂ ਦੀ ਸੇਵਾ ਦਾ ਜੋ ਮੌਕਾ ਮਿਲਿਆ ਹੈ , ਉਸ ਨੂੰ ਤਹਿ ਦਿਲੋਂ ਕਰਨ ਗਏ ਅਤੇ ਵਾਰਡ ਵਾਸੀਆਂ ਲਈ ਹਮੇਸ਼ਾ ਤੱਤਪਰ ਰਹਿਣਗਏ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ.ਆਰ.ਕਲੇਰ , ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਅਤੇ ਜਿਲਾ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੇ ਸਮਾਗਮ ਚ ਸਿਰਕਤ ਕਰਦਿਆਂ ਕਿਹਾ ਕਿ ਕੌਂਸਲਰ ਮਾਲਵਾ ਜੋ ਕਿ ਪਹਿਲਾ ਵੀ ਪੱਤਰਕਾਰੀ ਦੇ ਖੇਤਰ ਸਮਾਜ ਦੀ ਸੇਵਾ ਕਰ ਰਹੇ ਹਨ। ਹੁਣ ਕੌਂਸਲਰ ਬਣਨ ਤੋਂ ਬਾਅਦ ਓਨਾ ਦੀਆ ਜਿੰਮੇਵਾਰੀਆਂ ਹੋਰ ਵੱਧ ਗਿਆ ਹਨ ਜੋ ਅਸੀਂ ਉਮੀਦ ਕਰਦੇ ਹਾਂ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰਨ ਗਏ।
ਇਸ ਮੌਕੇ ਦਿਹਾਤੀ ਪ੍ਰਧਾਨ ਕਰਨਜੀਤ ਸੋਨੀ ਗਾਲਿਬ , ਕਮਲਜੀਤ ਸਿੰਘ ਮੱਲਾਂ , ਇੰਦਰਜੀਤ ਸਿੰਘ ਲਾਬਾ , ਦੀਦਾਰ ਸਿੰਘ ਮਲਕ , ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ , ਸਰਪ੍ਰੀਤ ਸਿੰਘ , ਸਤਿੰਦਰਜੀਤ ਸਿੰਘ ਤਤਲਾ , ਅਜੀਤ ਸਿੰਘ , ਦਵਿੰਦਰ ਜਿੱਤ ਸਿੰਘ ਸਿੱਧੂ , ਕੌਂਸਲਰ ਜਰਨੈਲ ਸਿੰਘ , ਕੌਂਸਲਰ ਵਿਕਰਮ ਜੱਸੀ , ਕੌਂਸਲਰ ਹਿੰਸਾਸ਼ੂ ਮਲਿਕ ,ਕੌਂਸਲਰ ਅਮਨ ਕਪੂਰ ਬੌਬੀ , ਕੌਂਸਲਰ ਅਨਮੋਲ ਗੁਪਤਾ , ਕੌਂਸਲਰ ਸਤੀਸ਼ ਕੁਮਾਰ ਪੱਪੂ , ਰਵਿੰਦਰ ਸੱਭਰਵਾਲ ,ਇਕਬਾਲ ਸਿੰਘ ਧਾਲੀਵਾਲ , ਠੇਕੇਦਾਰ ਰਾਜ ਭਾਰਦਵਾਜ ,ਠੇਕੇਦਾਰ ਹਰਵਿੰਦਰ ਸਿੰਘ ਚਾਵਲਾ ,ਐਸ.ਡੀ.ਓ ਗੁਰਪ੍ਰੀਤ ਸਿੰਘ ਕੰਗ , ਭੰਡਾਰੀ , ਗੁਰਵਿੰਦਰ ਸਿੰਘ ਮੰਜੀ , ਦਰਸ਼ਨ ਸਿੰਘ ਚਾਵਲਾ , ਕਰਮਜੀਤ ਸਿੰਘ ਕੈਂਥ , ਕੌਂਸਲਰ ਜਤਿੰਦਰਪਾਲ ਰਾਣਾ , ਆਰ. ਕੇ. ਸੰਜੀਵ ਕੁਮਾਰ ਆਦਿ ਹਾਜਰ ਸਨ।