← ਪਿਛੇ ਪਰਤੋ
ਬਰਨਾਲਾ,7 ਮਾਰਚ,2021: ਬਰਨਾਲੇ ਦੇ ਪਿੰਡ ਖੁੱਡੀ ਖੁਰਦ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ।ਜਾਣਕਾਰੀ ਅਨੁਸਾਰ ਪਿੰਡ ਦੇ ਅੰਦਰਲੇ ਗੁਰਦੁਆਰਾ ਸਾਹਿਬ ਵਿਖੇ ਕਰੀਬ 4 ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਗੁਰੂ ਘਰ ਅੰਦਰ ਦਾਖਲ ਹੋ ਕੇ ਮੰਜੀ ਸਾਹਿਬ ਉਪਰ ਸ਼ੁਸੋਬਿਤ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਹੇਠਾਂ ਰੱਖ ਦਿੱਤਾ ਜਦਕਿ ਰੁਮਾਲਿਆਂ ਅਤੇ ਹੋਰ ਧਾਰਮਿਕ ਸਮੱਗਰੀ ਦੀ ਛੇੜਛਾੜ ਕਰਨ ਉਪਰੰਤ ਖੁਦ ਮੰਜੀ ਵਿਚ ਪੈ ਗਿਆ। ਉਕਤ ਘਟਨਾ ਗੁਰੂ ਘਰ ਵਿਖੇ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਵਿਚ ਕੈਦ ਹੋ ਗਈ ਹੈ। ਪਿੰਡ ਵਾਸੀਆਂ ਅਨੁਸਾਰ ਜਦ ਉਕਤ ਘਟਨਾ ਵਾਪਰੀ ਤਦ ਗੁਰੂ ਘਰ ਦਾ ਗ੍ਰੰਥੀ ਪਿੰਡ ਵਿੱਚ ਕਿਸੇ ਘਰ ਪ੍ਰਕਾਸ਼ ਹੋਏ ਪਾਠ ਕਰਨ ਗਿਆ ਹੋਇਆ ਸੀ। ਮਾਮਲੇ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਪੁਲਿਸ ਨੇ ਗੁਰਦੁਆਰਾ ਸਾਹਿਬ ਨੂੰ ਛਾਉਣੀ 'ਚ ਤਬਦੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਬੇਅਦਬੀ ਕਰਨ ਵਾਲੇ ਨੌਜਵਾਨ ਨੂੰ 24 ਘੰਟਿਆਂ ਅੰਦਰ ਪੁਲਿਸ ਨੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਵੀ ਕਰ ਲਿਆ।
Total Responses : 189