← ਪਿਛੇ ਪਰਤੋ
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਲਾਸ਼ ਰੇਲਵੇ ਲਾਈਨ ਤੋਂ ਮਿਲੀ ਚੰਡੀਗੜ੍ਹ, 7 ਮਾਰਚ, 2021 : ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਿਵ ਦਿਆਲ ਚੁੱਘ ਦੀ ਲਾਸ਼ ਭੇਦਭਰੇ ਹਾਲਾਤਾਂ ਵਿਚ ਰੇਲਵੇ ਲਾਈਨ ਤੋਂ ਮਿਲੀ ਹੈ। ਰੇਲਵੇ ਪੁਲਿਸ ਨੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਨੇੜਲੀ ਰੇਲਵੇ ਲਾਈਨ ਤੋਂ ਉਹਨਾਂ ਦੀ ਲਾਸ਼ ਬਰਾਮਦ ਕੀਤੀ ਹੈ। ਹਾਲੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਕਿ ਇਹ ਦੁਰਘਟਨਾ ਹੈ ਜਾਂ ਖੁਦਕੁਸ਼ੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਚੁੱਘ ਨੂੰ ਬੇਗਮਪੁਰਾ ਐਕਸਪ੍ਰੈਸ ਨੇ ਟੱਕਰ ਮਾਰੀ ਸੀ । ਟੱਕਰਾਉਣ ਤੋਂ ਤੁਰੰਤ ਬਾਅਦ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਲਾਸ਼ ਐਤਵਾਰ ਸਵੇਰੇ 7.0 ਵਜੇ ਮਿਲੀ ਪਰ ਪੁਲਿਸ ਦੇਰ ਸ਼ਾਮ ਤੱਕ ਲਾਸ਼ ਦੀ ਸ਼ਨਾਖ਼ਤ ਨਹੀਂ ਕਰ ਸਕੀ। ਚੁੱਘ ਦੇ ਪਰਿਵਾਰਕ ਮੈਂਬਰਾਂ ਨੇ ਦੇਰ ਸ਼ਾਮ ਪੁਸ਼ਟੀ ਕੀਤੀ ਕਿ ਇਹ ਉਹਨਾਂਦੀ ਲਾਸ਼ ਹੈ।
Total Responses : 863