ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 8 ਮਾਰਚ 2021-ਦ ਮੁਕਤੀਸਰ ਪ੍ਰੈਸ ਐਂਡ ਵੈਲਫੇਅਰ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ੇੇਰ ਸਿੰਘ ਚੌਂਕ ਨੇੜੇ ਸਥਿਤ ਆਪਣਾ ਬਿਸਤਰ ਭੰਡਾਰ ਵਿਖੇ ਪੱਤਰਕਾਰ ਰਾਜ ਖੁਰਾਣਾ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਬੀਤੇ ਵਰ੍ਹੇ ਦੀ ਕਾਰਗੁਜਾਰੀ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਵੇਂ ਸਾਲ ਲਈ ਚੋਣ ਕੀਤੀ ਗਈ। ਇਸ ਦੌਰਾਨ ਸਰਵਸੰਮਤੀ ਨਾਲ ਪਵਨ ਤਨੇਜਾ ਨੂੰ ਪ੍ਰੈਸ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ, ਜਦੋਂਕਿ ਦੀਪਕਪਾਲ ਸ਼ਰਮਾ ਨੂੰ ਚੇਅਰਮੈਨ, ਕਾਲਾ ਸਿੰਘ ਬੇਦੀ ਨੂੰ ਸਰਪ੍ਰਸਤ, ਸੁਖਪਾਲ ਸਿੰਘ ਢਿੱਲੋਂ ਨੂੰ ਪ੍ਰਬੰਧਕ, ਹਰੀਸ਼ ਤਨੇਜਾ ਨੂੰ ਉਪ ਚੇਅਰਮੈਨ, ਰਾਜ ਖੁਰਾਣਾ ਨੂੰ ਸੀਨੀਅਰ ਮੀਤ ਪ੍ਰਧਾਨ, ਹਰਸਿਮਰਨ ਸਿੰਘ ਕਪੂਰ ਅਤੇ ਆਦੇਸ ਮਨੂ ਸਰਮਾ ਨੂੰ ਮੀਤ ਪ੍ਰਧਾਨ, ਵਿਜੇ ਰੁਪਾਣਾ ਅਤੇ ਕੁਲਦੀਪ ਸਿੰਘ ਰਿਣੀ ਨੂੰ ਜਨਰਲ ਸਕੱਤਰ, ਪਰਮਜੀਤ ਸਿੰਘ ਗਿੱਲ ਨੂੰ ਕੈਸ਼ੀਅਰ, ਕੁਲਭੂਸਣ ਚਾਵਲਾ ਨੂੰ ਸਹਾਇਕ ਕੈਸੀਅਰ, ਨਰਿੰਦਰ ਸਲੂਜਾ ਨੂੰ ਪ੍ਰੈਸ ਸਕੱਤਰ, ਵੇਦ ਪ੍ਰਕਾਸ਼ ਕਾਲਾ ਨੂੰ ਸਹਾਇਕ ਪ੍ਰੈਸ ਸਕੱਤਰ, ਅਮਰਜੀਤ ਸਿੰਘ ਸੋਨੂੰ ਜੁਆਇੰਟ ਸਕੱਤਰ, ਅਮਿਤ ਕੁਮਾਰ ਅਤੇ ਗੁਰਪ੍ਰੀਤ ਸਿੰਘ ਬਾਵਾ ਨੂੰ ਪ੍ਰਚਾਰ ਸਕੱਤਰ , ਰਵੀ ਅਗਰਵਾਲ ਅਤੇ ਸੁਰੇਸ਼ ਗਰਗ ਨੂੰ ਸਕੱਤਰ, ਪਊਸਪਾਲ ਸ਼ਰਮਾ ਨੂੰ ਦਫਤਰ ਸਕੱਤਰ, ਜਗਦੀਸ ਰਿੰਕੂ ਜੋਸ਼ੀ ਨੂੰ ਉਪ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਕਾਰਜਕਾਰਨੀ ਕਮੇਟੀ ਬਣਾਈ ਗਈ, ਜਿਸ ਵਿਚ ਸੁਖਦੀਪ ਸਿੰਘ ਗਿੱਲ, ਸੰਜੀਵ ਕੁਮਾਰ ਸੰਜੂ, ਸਰਬਜੀਤ ਸੁਖੀਜਾ, ਨੀਰਜ ਚਾਵਲਾ, ਵਿਕਰੀਤ ਬਾਵਾ, ਗੁਰਮੀਤ ਸਿੰਘ, ਰੌਬਿਨ ਖੇੜਾ ਨੂੰ ਸ਼ਾਮਲ ਕੀਤਾ ਗਿਆ। ਮੀਟਿੰਗ ਦੌਰਾਨ ਪੱਤਰਕਾਰ ਰਾਜ ਖੁਰਾਣਾ ਦੇ ਭਤੀਜੇ ਡਾ: ਪਵਨ ਖੁਰਾਣਾ ਦੇ ਅਚਨਚੇਤ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰੈਸ ਕਲੱਬ ਦੇ ਪ੍ਰਧਾਨ ਪਵਨ ਤਨੇਜਾ ਨੇ ਪੱਤਰਕਾਰਾਂ ਨੂੰ ਫੀਲਡ ਵਿਚ ਆ ਰਹੀਆਂ ਸਮੱਸਿਆਵਾਂ ਅਤੇ ਉਨਾਂ ਦੇ ਹੱਲ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਪੱਤਰਕਾਰਾਂ ਦੀਆਂ ਸਮੱਸਿਆਵਾਂ ਲਈ ਇੱਕਜੁੱਟ ਹੋ ਕਿ ਹੱਲ ਕਰਨ ਸਬੰਧੀ ਉਹ ਹਮੇਸ਼ਾ ਤਤਪਰ ਰਹਿਣਗੇ।