ਹਰੀਸ਼ ਕਾਲੜਾ
ਰੂਪਨਗਰ 3 ਅਪ੍ਰੈਲ 2021 :ਪੰਜਾਬ ਸਰਕਾਰ ਵੱਲੋਂ ਆਪਣਾ ਇਕ ਹੋਰ ਵਾਅਦਾ ਪੂਰਾ ਕਰਦਿਆਂ ਸੂਬੇ ਭਰ ਦੀਆਂ ਮਹਿਲਾਵਾਂ ਨੂੰ ਰਾਜ ਵਿਚ ਚੱਲਣ ਵਾਲੀਆਂ ਸਰਕਾਰੀ ਬੱਸਾਂ ਵਿਚ ਮੁਫਤ ਬੱਸ ਸਫਰ ਦੀ ਸਹੂਲਤ ਪ੍ਰਦਾਨ ਪ੍ਰਦਾਨ ਕੀਤੀ ਗਈ ਹੈ ਜਿਸ ਦਾ ਵੱਖ ਵੱਖ ਵਰਗਾਂ ਖ਼ਾਸ ਤੌਰ ਤੇ ਔਰਤਾਂ ਅਤੇ ਸਕੂਲਾਂ ਵਿਚ ਪੜ੍ਹਨ ਵਾਲੀਆਂ ਲੜਕੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵਲੋਂ ਸਰਕਾਰ ਵਲੋਂ ਔਰਤਾਂ ਦੀ ਔਰਤਾਂ/ ਭਲਾਈ ਅਤੇ ਸਹੂਲਤ ਲਈ ਚਲਾਈ ਗਈ ਇਸ ਸਕੀਮ ਦਾ ਰਾਜ ਦੀਆਂ 1.31 ਕਰੋੜ ਔਰਤਾਂ/ਲੜਕੀਆਂ ਨੂੰ ਲਾਭ ਮਿਲੇਗਾ। ਅੱਜ ਬੱਸ ਅੱਡਾ ਰੂਪਨਗਰ ਤੋਂ ਜਾਣ ਵਾਲੀਆਂ ਪੀ. ਆਰ. ਟੀ. ਸੀ., ਪੰਜਾਬ ਰੋਡਵੇਜ਼ ਪਨਬਸ ਆਦਿ ਸਰਕਾਰੀ ਬੱਸਾਂ ਵਿਚ ਵੱਖ-ਵੱਖ ਥਾਵਾਂ ਤੋਂ ਆ ਅਤੇ ਜਾ ਰਹੀਆਂ ਔਰਤਾਂ/ਲੜਕੀਆਂ ਜਿਨ੍ਹਾਂ ਨੇ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਲਈ, ਵਿਚ ਵੱਖਰੀ ਕਿਸਮ ਦਾ ਚਾਅ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ।
ਇਸ ਮੌਕੇ ਗੁਰਬਚਨ ਕੌਰ ਵਾਸੀ ਰੂਪਨਗਰ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੇ ਇਸ ਇਤਿਹਾਸਕ ਅਤੇ ਔਰਤਾਂ ਦੀ ਭਲਾਈ ਲਈ ਕੀਤੇ ਗਏ ਇਸ ਕੰਮ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੀ ਹੈ ਸ੍ਰੀ ਗੁਰਸੇਵਕ ਸਿੰਘ, ਜਨਰਲ ਮੈਨੇਜਰ, ਪੰਜਾਬ ਰੋਡਵੇਜ਼ ਰੂਪਨਗਰ ਡਿਪੂ ਨੇ ਦੱਸਿਆ ਸਫਰ ਕਰਨ ਵਾਲੀਆਂ ਔਰਤਾਂ/ਲੜਕੀਆਂ ਤੋਂ ਕੋਈ ਵੀ ਕਿਰਾਇਆ ਨਹੀਂ ਵਸੂਲਿਆ ਜਾ ਰਿਹਾ ਬਲਕਿ ਉਨ੍ਹਾਂ ਦਾ ਪਹਿਚਾਣ ਪੱਤਰ ਵੇਖ ਕੇ ਮੁਫ਼ਤ ਟਿਕਟ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਔਰਤਾਂ, ਲੜਕੀਆਂ, ਬੱਚੀਆਂ ਨੂੰ ਸਰਕਾਰੀ ਬੱਸਾਂ ਵਿਚ ਸਫਰ ਦੌਰਾਨ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।