ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 8 ਅਪ੍ਰੈਲ 2021 - ਇਰਾਦਾ ਕਤਲ ਦੇ ਮਾਮਲੇ ਵਿਚ ਭਗੌੜੇ ਦੋਸ਼ੀ ਦਾ ਮਾਨਯੋਗ ਅਦਾਲਤ ਨੇ ਜਾਇਦਾਦ ਅਟੈਚ ਕਰ ਲਈ ਹੈ। ਬੀਤੀ 17 ਫਰਵਰੀ 2015 ਨੂੰ ਜੀਤ ਸਿੰਘ ਪੁੱਤਰ ਬਗੀਚਾ ਵਾਸੀ ਕਰਮਗੜ ਦੇ ਬਿਆਨਾਂ ਤੇ ਮੁਕੱਦਮਾ ਨੰਬਰ 14 ਧਾਰਾ 307/148/149/120 ਬੀ ਹਿੰ:ਦੰ 25,27/54/59 ਅਸਲਾ ਐਕਟ ਥਾਣਾ ਕਬਰਵਾਲਾ ਵਿੱਚ ਦਰਜ ਰਜਿਸ਼ਟਰ ਕੀਤਾ ਗਿਆ। ਇਸ ਮੁਕੱਦਮੇ ਵਿੱਚ ਭਗੌੜੇ ਵਿਅਕਤੀ ਧਰਮਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਖੇੜੀ , ਤਹਿ: ਸ਼ੇਖੁਪੁਰਾ ਜਿਲਾ ਸੰਗਰੂਰ ਦੀ ਜਾਇਦਾਤ 5 ਕਨਾਲ, 5 ਮਰਲੇ ਧਾਰਾ 83 ਸੀ.ਆਰ.ਪੀ.ਸੀ ਦੇ ਵਿੱਚ ਮਾਨਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਈਸ਼ਾ ਗੋਇਲ ਵੱਲੋਂ ਅਟੈਚ ਕਰ ਲਈ ਗਈ ਹੈ ਜਿਸ ਦੀ ਕੁੱਲ ਕੀਮਤ 9,84,375 ਰੁਪਏ ਬਣਦੀ ਹੈ। ਕਿਉਂਕਿ ਉਹ ਵਿਅਕਤੀ ਲਗਾਤਾਰ ਹੀ ਭਗੌੜਾ ਚੱਲਿਆ ਆ ਰਿਹਾ ਸੀ।