← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਜੈਤੋ, 10 ਅਪਰੈਲ, 2021 - ਥਾਣਾ ਜੈਤੋ ਵਿਖੇ ਲਗਵਾਏ ਕੋਰੋਨਾ ਵੈਕਸੀਨ ਕੈਂਪ ਦੌਰਾਨ ਥਾਣਾ ਜੈਤੋ ਦੀ ਸਹਾਇਕ ਮੁਨਸ਼ੀ ਕਰਮਜੀਤ ਕੌਰ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੋਵਿਡ 19 ਵੈਕਸੀਨ ਲਗਵਾਈ। ਟੀਕਾ ਲਗਵਾਉਣ ਉਪਰੰਤ ਉਹਨਾਂ ਕਿਹਾ ਕਿ ਇਹ ਟੀਕਾ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਅਤੇ ਸਿਹਤ ਲਈ ਬਿਲਕੁਲ ਅਨੁਕੂਲ਼ ਹੈ।ਇਸਦਾ ਸਿਹਤ ਉੱਪਰ ਕੋਈ ਵੀ ਬੁਰਾ ਪ੍ਰਭਾਵ ਨਹੀਂ ਪੈਂਦਾ।ਇਲਾਕੇ ਵਿੱਚ ਨਿਮਰਤਾ ਅਤੇ ਮਿਠਾਸ ਵਾਲੇ ਸੁਭਾਅ ਲਈ ਜਾਣੀ ਜਾਂਦੀ ਸੀਨੀਅਰ ਕਾਂਸਟੇਬਲ ਦੁਆਰਾ ਲਗਵਾਏ ਗਏ ਕੋਵਿਡ ਵੈਕਸੀਨ ਤੋਂ ਬਾਅਦ ਹੋਰ ਔਰਤਾਂ ਨੂੰ ਵੀ ਟੀਕਾਕਰਨ ਕਰਵਾਉਣ ਲਈ ਪ੍ਰੇਰਨਾ ਮਿਲੇਗੀ।ਉਹਨਾਂ ਜੈਤੋ ਦੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਮੁੱਖ ਮੁਨਸ਼ੀ ਸੁਖਵਿੰਦਰਪਾਲ ਸਿੰਘ ਦਾ ਇਸ ਕੈਂਪ ਦੇ ਆਯੋਜਨ ਲਈ ਧੰਨਵਾਦ ਕੀਤਾ।
Total Responses : 182