ਦਿੱਲੀ 'ਚ ਕਰਫ਼ਿਊ ਕਿ ਲਾਕ ਡਾਊਨ ? ਕੇਜਰੀਵਾਲ ਨੇ ਕਿਓਂ ਗੁਮਰਾਹ ਕੀਤਾ ਲੋਕਾਂ ਨੂੰ ?
ਨਵੀਂ ਦਿੱਲੀ , 18 ਅਪ੍ਰੈਲ , 2021: ਇੰਨੀ ਵੱਡੀ ਕੁਦਰਤੀ ਆਫ਼ਤ ਦੇ ਮੌਕੇ ਅਤੇ ਕੌਮੀ ਸੰਕਟ ਮੌਕੇ ਵੀ ਸਾਡੇ ਨੇਤਾ ਲੋਕਾਂ ਨੂੰ ਗੁਮਰਾਹ ਕਰਨੋਂ ਨਹੀਂ ਹਟਦੇ . ਅਜਿਹਾ ਹੀ ਕੰਮ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ .
ਦੁਪਹਿਰ 12 ਵਜੇ ਉਹਨੇ ਵੀਡੀਓ ਪ੍ਰੈੱਸ ਕਾਨਫ਼ਰੰਸ ਅਤੇ ਆਪਣੇ ਲਾਈਵ ਐਲਾਨ ਵਿਚ ਸਪਸ਼ਟ ਐਲਾਨ ਕੀਤਾ ਕਿ ਦਿੱਲੀ ਵਿਚ 19 ਅਪ੍ਰੈਲ ਤੋਂ ਇੱਕ ਹਫ਼ਤੇ ਲਈ ਲਾਕ ਡਾਊਨ ਲਾਗੂ ਕੀਤਾ ਜਾ ਰਿਹਾ ਹੈ. ਕਿਤੇ ਵੀ ਉਸ ਨੇ ਕਰਫ਼ਿਊ ਸ਼ਬਦ ਨਹੀਂ ਵਰਤਿਆ .
ਇਸ ਤੋਂ ਬਾਅਦ ਜਦੋਂ ਹੁਣ ਦਿੱਲੀ ਸਰਕਾਰ ਦਾ ਇਸ ਬਾਰੇ ਰਸਮੀ ਹੁਕਮ ਜਾਰੀ ਹੋਇਆ ਹੈ ਤਾਂ ਇਸ ਵਿਚ ਸਪਸ਼ਟ ਲਿਖਿਆ ਹੈ ਕਿ ਦਿੱਲੀ 'ਚ ਕਰਫ਼ਿਊ ਲਾਗੂ ਕੀਤਾ ਜਾ ਰਿਹਾ ਹੈ .
ਇਸ ਦੀ ਕਾਪੀ ਪੇਸਟ ਕੀਤੀ ਜਾ ਰਹੀ ਹੈ .
ਕੇਜਰੀਵਾਲ ਸਰਕਾਰ ਵੱਲੋਂ ਜਾਰੀ ਕੀਤੇ ਆਰਡਰ ਨੂੰ ਪੜ੍ਹਨ ਲਈ ਕਲਿੱਕ ਕਰੋ:
https://drive.google.com/file/d/1nqKu6roa6KKJlSGTgIVZO6vyTTtILmP0/view?usp=sharing
दिल्ली में तेज़ी से बढ़ते कोरोना मामलों के मद्देनज़र एक महत्वपूर्ण घोषणा | Press Conference | LIVE https://t.co/zAECIEcZ53
— Arvind Kejriwal (@ArvindKejriwal) April 19, 2021
ਦਿੱਲੀ ਲਾਕ ਡਾਊਨ: ਕਿਸ 'ਤੇ ਹੈ ਪਾਬੰਦੀ , ਕਿਸਨੂੰ ਹੈ ਛੋਟ , ਕੌਣ ਆ ਸਕਦੈ ਤੇ ਕੌਣ ਜਾ ਸਕਦੈ , ਪੜ੍ਹੋ ਹੁਕਮਾਂ ਦਾ ਵੇਰਵਾ