ਕਾਉਂਸਲਿੰਗ ਦਾ ਪਹਿਲਾ ਗੇੜ 1 ਤੋਂ 31 ਮਈ 2021 ਤੱਕ ਹੋਵੇਗਾ-ਵਿਮਲ ਸੇਤੀਆ
ਵਿਦੇਸ਼ੀ ਕਾਉਂਸਲਿੰਗ ਲਈ ਰਜਿਸਟ੍ਰੇਸ਼ਨ ਲਿੰਕ ਮਿਤੀ 20 ਤੋਂ 30 ਅਪ੍ਰੈਲ, 2021 ਤੱਕ ਚਾਲੂ ਰਹੇਗਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 19 ਅਪ੍ਰੈਲ 2021: ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਵਿਦੇਸ਼ੀ ਅਧਿਐਨ ਅਤੇ ਵਿਦੇਸ਼ੀ ਪਲੇਸਮੈਂਟ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਦੀ ਕਾਉਂਸਲਿੰਗ ਲਈ ਵਿਦੇਸ਼ੀ ਅਧਿਐਨ ਅਤੇ ਵਿਦੇਸ਼ੀ ਪਲੇਸਮੈਂਟ ਸੈੱਲ (ਐੱਫ.ਐੱਸ. ਅਤੇ ਪੀ.ਸੀ.) ਦੀ ਸ਼ੁਰੂਆਤ ਕੀਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇਸ ਵਿਦੇਸ਼ੀ ਪਲੇਸਮੈਂਟ ਸੈੱਲ ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਬਾਹਰ ਵਿਦੇਸ਼ਾਂ 'ਚ ਜਾ ਕੇ ਵੀ ਨੌਕਰੀਆਂ/ ਟਰੇਨਿੰਗ ਹਾਸਲ ਕਰਕੇ ਆਪਣਾ ਰੁਜ਼ਗਾਰ ਵੀ ਚਲਾ ਸਕਣ। ਉਨ੍ਹਾਂ ਦੱਸਿਆ ਕਿ ਕਾਉਂਸਲਿੰਗ ਦਾ ਪਹਿਲਾ ਗੇੜ 1 ਤੋਂ 31 ਮਈ 2021 ਨੂੰ ਹੋਣ ਜਾ ਰਿਹਾ ਹੈ ਅਤੇ ਇਸ ਵਿਦੇਸ਼ੀ ਕਾਉਂਸਲਿੰਗ ਲਈ ਰਜਿਸਟ੍ਰੇਸ਼ਨ ਲਿੰਕ ਮਿਤੀ 20 ਤੋਂ 30 ਅਪ੍ਰੈਲ, 2021 ਤੱਕ ਚਾਲੂ ਰਹੇਗਾ। ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਵਿਦੇਸ਼ੀ ਅਧਿਐਨ ਦੀ ਕਾਊਂਸਲਿੰਗ ਲਈ ਰਜਿਸਟ੍ਰੇਸ਼ਨ ਲਿੰਕ https://tinyurl.com/fstudydbeefdkਤੇ ਵਿਦੇਸ਼ੀ ਪਲੇਸਮੈਂਟ ਕਾਉਂਸਲਿੰਗ ਲਈ ਰਜਿਸਟ੍ਰੇਸ਼ਨ ਲਿੰਕ https://tinyurl.com/fplacedbeefdk ਜਾਂ ਜ਼ਿਲ੍ਹਾ ਰੁਜ਼ਗਾਰ ਦਫਤਰ, ਰੈੱਡ ਕਰਾਸ ਭਵਨ, ਪਹਿਲੀ ਮੰਜਿਲ, ਫਰੀਦਕੋਟ ਵਿਖੇ ਵਿਅਕਤੀਗਤ ਤੌਰ ਤੇ ਆ ਕੇ ਰਜਿਸਟਰ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੁਜ਼ਗਾਰ ਦਫਤਰ ਹੈਲਪਲਾਈਨ ਨੰਬਰ 99883-50193 ਜਾਂ ਈ-ਮੇਲ ਆਈ. ਡੀ. dbeefdkhelpline@gmail.com ਤੇ ਸੰਪਰਕ ਕਰ ਸਕਦੇ ਹਨ।