ਰੂਪਨਗਰ ਦੀਆਂ 7 ਨੋਟੀਫਾਈਡ ਖੁੱਲ੍ਹੀਆਂ ਜੇਲ੍ਹਾਂ ਵਿਚ 250 ਵਿਅਕਤੀ ਰੱਖੇ ਗਏ - ਐਸ ਐਸ ਪੀ
ਹਰੀਸ਼ ਕਾਲੜਾ
ਰੂਪਨਗਰ,01 ਮਈ 2021: ਜਿਲ੍ਹਾ ਪੁਲਿਸ ਵਲੋ ਕੋਵਿਡ ਨਿਯਮਾਂ ਅਤੇ ਸਬੰਧਤ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜਿਲ੍ਹੇ ਵਿੱਚ 7 ਖੁੱਲ੍ਹੀਆਂ ਜੇਲ੍ਹਾਂ ਨੋਟਈਫਾਈ ਕੀਤੀਆਂ ਗਈਆਂ ਹਨ।ਇਹ ਜਾਣਕਾਰੀ ਦਿੰਦਿਆਂ ਡਾ. ਅਖਿਲ ਚੌਧਰੀ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਦੱਸਿਆ ਕਿ ਪਿਛਲੇ 48 ਘੰਟਿਆਂ ਵਿੱਚ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਕਰਨ ਵਾਲੇ ਜਿਵੇਂ ਕਿ ਮਾਸਕ ਨਾ ਪਾਉਣ ਵਾਲੇ, ਸਮਾਜਕ ਦੂਰੀ ਨਾ ਰੱਖਣ ਵਾਲੇ ਅਤੇ ਕਰਫਿਉ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ 250 ਵਿਅਕਤੀਆਂ ਨੂੰ ਇਨ੍ਹਾ ਖੁੱਲੀਆਂ ਜੇਲ੍ਹਾਂ ਵਿੱਚ ਰੱਖਿਆ ਗਿਆ ਹੈ ਅਤੇ ਜ਼ੁਰਮਾਨਾ ਵੀ ਲਗਾਇਆ ਗਿਆ ਹੈ।
ਇਨਾਂ ਖੁਲੀਆਂ ਜੇਲਾਂ ਵਿਚ ਰੱਖੇ ਵਿਅਕਤੀਆਂ ਬਾਰੇ ਵਿਸਥਾਰਿਤ ਜਾਣਕਾਰੀ ਦਿੰਦਿਆਂ ਉਨਾਂ ਦਸਿਆ ਕਿ ਇਨਾ ਵਿਚੋਂ ਥਾਣਾ ਨੰਗਲ ਵਿਚ 29, ਥਾਣਾ ਸ੍ਰੀ ਅਨੰਦਪੁਰ ਸਾਹਿਬ ਚ 17, ਥਾਣਾ ਕੀਰਤਪੁਰ ਸਾਹਿਬ ਚ 22, ਥਾਣਾ ਨੂਰਪੁਰਬੇਦੀ ਚ 5, ਪੀਐਸ ਸਦਰ ਰੂਪਨਗਰ ਚ 21, ਥਾਣਾ ਸਿਟੀ ਰੂਪਨਗਰ ਚ 43, ਥਾਣਾ ਸਿੰਘ ਭਗਵੰਤਪੁਰ 24,ਥਾਣਾ ਸਦਰ ਮੋਰਿੰਡਾ ਚ 11, ਥਾਣਾ ਸਿਟੀ ਮੋਰਿੰਡਾ ਚ 53 ਜਦਕਿ ਥਾਣਾ ਸ੍ਰੀ ਚਮਕੌਰ ਸਾਹਿਬ ਖੁਲੀ ਜੇਲ ਚ 25 ਵਿਅਕਤੀ ਰੱਖੇ ਗਏ।ਇਨ੍ਹਾਂ ਖੁੱਲੀਆਂ ਜੇਲ੍ਹਾਂ ਵਿੱਚ ਉਨ੍ਹਾਂ ਨੂੰ ਕੋਵਿਡ ਸਬੰਧੀ ਸਹੀ ਵਿਵਹਾਰ ਦੀ ਪਾਲਣਾ ਕਰਨਾ ਵੀ ਸਿਖਾਇਆ ਗਿਆ ਹੈ।
ਆਉਣ ਵਾਲੇ ਦਿਨਾਂ ਵਿਚ ਇਹ ਮੁਹਿੰਮ ਹੋਰ ਸਖਤੀ ਨਾਲ ਲਾਗੂ ਕੀਤੀ ਜਾਏਗੀ ਤੇ ਦਿਸ਼ਾ ਨਿਰਦੇਸ਼ਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਸਬੰਧਤ ਧਾਰਾਵਾਂ ਅਧੀਨ ਮੁਕੱਦਮੇ ਵੀ ਦਰਜ਼ ਕੀਤੇ ਜਾਣਗੇ। ਸ਼੍ਰੀ ਚੋਧਰੀ ਨੇ ਜ਼ਿਲ੍ਹਾ ਰੂਪਨਗਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰਨ ਅਤੇ ਜਿਲ੍ਹਾ ਪੁਲਿਸ ਨੂੰ ਕੋਰੋਨਾ ਵਾਇਰਸ ਦੇ ਫੈਲਣ ਤੇ ਰੋਕ ਲਗਾਉਣ ਲਈ ਪੂਰਾ ਸਹਿਯੋਗ ਦੇਣ ਤਾਂ ਜੋ ਜਿਲ੍ਹਾ ਦੇ ਵਸਨੀਕਾਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।