ਬੁਰੇ ਵਕਤ ਵਿਚ ਸਿੱਖਾਂ ਦਾ ਵੱਡਾ ਉਪਰਾਲਾ, ਦਿੱਲ਼ੀ ਵਿਚ ਤਿਆਰ ਕੀਤਾ 250 ਬੈਡਾਂ ਵਾਲਾ ਹਸਪਤਾਲ ,ਦੋਖੇ ਤਸਵੀਰਾਂਕੁਲਜਿੰਦਰ ਸਰਾ
ਨਵੀਂ ਦਿੱਲੀ,4 ਮਈ,2021: ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ। ਦਿੱਲੀ ਵੀ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਜਿਹੇ ਦੇ ਵਿਚ ਲੋਕਾਂ ਨੂੰ ਹਸਪਤਾਲਾਂ ਵਿਚ ਬੈੱਡ ਤੱਕ ਨਹੀਂ ਮਿਲ ਰਹੇ। ਬੁਰੇ ਵਕਤ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ। ਕਮੇਟੀ ਵੱਲੋਂ 250 ਬੈਡਾਂ ਵਾਲਾ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਗਿਆ। ਜੋ ਜਲਦ ਹੀ ਸ਼ੁਰੂ ਹੋਣ ਵਾਲਾ। ਇਹ ਸੈਂਟਰ ਭਾਈ ਲੱਖੀ ਸ਼ਾਹ ਬੰਜਾਰਾ ਹਾਲ,ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਚ ਵਿਚ ਸ਼ੁਰੂ ਹੋਵੇਗਾ। ਇਥੇ ਆਕਸੀਜਨ ਕਸੰਟਰੇਟਰ ਦੇ ਨਾਲ ਜ਼ਰੂਰੀ ਹਰ ਮੈਡੀਕਲ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।