ਪੰਜਾਬ ਦੀ ਕੈਬਿਨਟ ਮੀਟਿੰਗ ਮੁਲਤਵੀ
ਚੰਡੀਗੜ੍ਹ, 11 ਮਈ,2021: ਪੰਜਾਬ ਦੀ ਬੁੱਧਵਾਰ ਨੂੰ ਹੋਣ ਵਾਲੀ ਕੈਬਿਨਟ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। 12 ਮਈ ਨੂੰ ਹੋਣ ਵਾਲੀ ਕੈਬਿਨਟ ਮੀਟਿੰਗ ਹੁਣ 13 ਮਈ ਨੂੰ ਹੋਵੇਗੀ। ਪੰਜਾਬ ਕਾਂਗਰਸ ਵਿਚ ਨਵਜੋਤ ਸਿੱਧੂ ਨੂੰ ਲੈ ਕੇ ਖਾਨਾਜੰਗੀ ਵੀ ਚੱਲ ਰਹੀ ਹੈ। ਪਰ ਇਹ ਅਜੇ ਸਾਫ ਨਹੀਂ ਹੈ ਕਿ ਉਹ ਮੀਟਿੰਗ ਕਿਸ ਮਸਲੇ ਕਾਰਨ ਮੁਲਤਵੀ ਕੀਤੀ ਗਈ ਹੈ।