ਜਗਰਾਉਂ 'ਚ ਪੁਲਿਸ ਦੀ ਟੀਮ 'ਤੇ ਚੱਲੀ ਗੋਲੀ, 2 ਮੁਲਾਜ਼ਮਾਂ ਦੀ ਮੌਤ
ਦੀਪਕ ਜੈਨ / ਸੰਜੀਵ ਸੂਦ
ਜਗਰਾਉਂ, 15 ਮਈ 2021 - ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ ਇਕ ਏ. ਐਸ.ਆਈ ਭਗਵਾਨ ਸਿੰਘ ਦੀ ਮੌਤ ਹੋ ਗਈ ਅਤੇ ਇਕ ਹੋਰ ਥਾਣੇਦਾਰ ਨੂੰ ਜ਼ਖ਼ਮੀ ਹੋ ਗਿਆ। ਜਿਸ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਚਿੱਟੇ ਰੰਗ ਦੀ ਸਵਿਫ਼ਟ ਕਾਰ ਤੇ ਲਾਲ ਰੰਗ ਦੇ ਕੈਂਟਰ 'ਚ ਹਮਲਾਵਰ ਸਵਾਰ ਸਨ, ਜੋ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਘਟਨਾ ਨਾਲ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਹ ਘਟਨਾ ਸ਼ਾਮ ਵੇਲੇ ਹੋਈ ਅਤੇ ਇਸਦੀ ਸੂਚਨਾ ਮਿਲਦਿਆਂ ਹੀ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਕੀਤੀ। ਮ੍ਰਿਤਕਾਂ ਦੀ ਪਹਿਚਾਣ ਏਐਸਆਈ ਭਗਵਾਨ ਸਿੰਘ ਅਤੇ ਏਐਸਆਈ ਦਲਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ ਅਤੇ ਦੋਵੇਂ ਪੁਲਿਸ ਅਧਿਕਾਰੀ ਸੀਆਈਏ ਸਟਾਫ ਵਿਚ ਤਾਇਨਾਤ ਸਨ। ਫਿਲਹਾਲ ਇਹ ਕਤਲ ਕਿਸਨੇ ਅਤੇ ਕਿਉਂ ਕੀਤਾ ਹੈ ਇਸ ਬਾਰੇ ਪਤਾ ਨਹੀਂ ਚਲ ਸਕਿਆ ਪਰ ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਜਲਦੀ ਹੀ ਪੁਲਿਸ ਵੱਲੋ ਕਾਤਲ ਕਾਬੂ ਹੋਣਗੇ।
ਸੰਜੀਵ ਸੂਦ ਦੀ ਰੀਪੋਰਟ ਲੁਧਿਆਣੇ ਤੋਂ
ਜਗਰਾਓਂ ਦੀ ਦਾਣਾ ਮੰਡੀ ਵਿਚ ਅੱਜ ਸ਼ਾਮ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਪੁਲਿਸ ਮੁਲਾਜ਼ਮਾਂ ਤੇ ਗੋਲੀਆਂ ਚਲਾ ਦਿਤੀਆਂ, ਜਿਸ ਕਾਰਨ 2 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਤੇ ਇਕ ਮੁਲਾਜਮ ਬਚ ਗਿਆ। ਦਰਅਸਲ ਇਹ ਤਿੰਨੋ ਮੁਲਾਜਮ ਸੀਆਈਏ ਸਟਾਫ ਤੋਂ ਕਿਸੇ ਕੇਸ ਦੀ ਤਫਤੀਸ਼ ਕਰਦੇ ਹੋਏ ਦਾਣਾ ਮੰਡੀ ਪਹੁੰਚੇ ਸਨ ਤੇ ਇਕ ਟੈਂਕਰ ਦੀ ਤਲਾਸ਼ੀ ਲੈ ਰਹੇ ਸਨ ਕਿ ਅਚਾਨਕ ਇਕ ਆਈ20 ਕਾਰ ਆਈ ਤੇ ਕਾਰ ਸਵਾਰਾਂ ਨੇ ਇਨ੍ਹਾਂ ਮੁਲਾਜਮਾਂ ਤੇ ਗੋਲੀਆਂ ਚਲਾ ਦਿਤੀਆਂ। ਜਿਸ ਕਾਰਣ ਥਾਣੇਦਾਰ ਭਗਵਾਨ ਸਿੰਘ ਤੇ ਥਾਣੇਦਾਰ ਬਲਵਿੰਦਰ ਸਿੰਘ ਦੀ ਗੋਲੀਆਂ ਲੱਗਣ ਕਰਕੇ ਮੌਤ ਹੋ ਗਈ। ਜਦਕਿ ਤੀਸਰਾ ਮੁਲਾਜਮ ਬਚ ਗਿਆ। ਮੌਕੇ ਤੋਂ ਕਾਰ ਸਵਾਰ ਆਪਣੇ ਸਾਥੀਆਂ ਸਮੇਤ ਟੈਂਕਰ ਲੈ ਕੇ ਫਰਾਰ ਹੋ ਗਏ।
ਇਸ ਮੌਕੇ ਜਗਰਾਓਂ ਪੁਲਿਸ ਜਿਲੇ ਦੇ ਸਾਰੇ ਆਲਾ ਅਧਿਕਾਰੀ ਪਹੁੰਚੇ ਤੇ ਕਈ ਪੁਲਿਸ ਮੁਲਾਜ਼ਮ ਤਾਂ ਆਪਣੇ ਸਾਥੀਆਂ ਦੀ ਮੌਤ ਤੇ ਰੌਂਦੇ ਵੀ ਦੇਖੇ ਗਏ। ਇਸ ਮੌਕੇ DSP ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਆਈ20 ਕਾਰ 0673 ਨੰਬਰ ਵਿਚ 3 ਤੋਂ 4 ਗੈਂਗਸਟਰ ਨੌਜਵਾਨਾਂ ਨੇ ਗੋਲ਼ੀਆਂ ਚਲਾ ਦਿਤੀਆਂ, ਜਿਸ ਕਾਰਨ 2 ਪੁਲਿਸ ਮੁਲਾਜ਼ਮਾਂ ਦੀ ਮੌਤ ਹੀ ਗਈ। ਪੁਲਿਸ ਪੂਰੀ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹੈ।
ਇਸ ਮੌਕੇ ਮੰਡੀ ਵਿਚ ਕੰਮ ਕਰਨ ਵਾਲੀ ਲੇਵਰ ਆਗੂ ਬਾਬਾ ਪਾਲਾ ਨੇ ਦੱਸਿਆਂ ਕਿ ਉਹ ਕਣਕ ਦੇ ਸੀਜਨ ਕਰਕੇ ਮੰਡੀ ਵਿਚ ਕੰਮ ਕਰ ਰਹੇ ਸਨ ਕਿ ਅਚਾਨਕ ਗੋਲੀਆਂ ਚਲਣ ਦੀ ਅਵਾਜ ਸੁਣੀ ਤੇ ਇਕ ਕਾਰ ਤੇ ਇਕ ਟੈਂਕਰ ਨੂੰ ਬੜੀ ਤੇਜੀ ਨਾਲ ਮੰਡੀ ਤੋਂ ਬਾਹਰ ਜਾਂਦੇ ਦੇਖਿਆ। ਬਾਅਦ ਵਿਚ ਪਤਾ ਲਗਿਆ ਕਿ 2 ਪੁਲਿਸ ਮੁਲਾਜ਼ਮਾਂ ਦੀ ਇਸ ਗੋਲੀਬਾਰੀ ਵਿਚ ਮੌਤ ਹੋ ਗਈ ਹੈ।