← ਪਿਛੇ ਪਰਤੋ
ਰੋਨਾਲਡੋ ਨੇ ਕੋਕ ਦੀ ਬੋਤਲ ਕੀਤੀ ਪਾਸੇ ਤਾਂ ਕੰਪਨੀ ਦੇ ਉਡ ਗਏ 4 ਬਿਲੀਅਨ ਡਾਲਰ, ਜਾਣੋ ਕਿਵੇਂ ਬੁੱਧਾਪੇਸਟ, 17 ਜੂਨ, 2021: ਫੁੱਟਬਾਲ ਦੀ ਮਹਾਨ ਹਸਤੀ ਪੁਰਤਗਾਲ ਦੇ ਕਪਤਾਨ ਕ੍ਰਿਸਟਿਨਾ ਰੋਨਾਲੋਡ ਨੇ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਮੂਹਰੇ ਪਈਆਂ ਕੋਕਾ ਕੋਲਾ ਦੀਆਂ ਦੋ ਬੋਤਲਾਂ ਪਾਸੇ ਕਰ ਦਿੱਤੀਆਂ ਤੇ ਉਹਨਾਂ ਦੀ ਥਾਂ ਪਾਣੀ ਵਾਲੀ ਬੋਤਲ ਚੁੱਕ ਕੇ ਮੀਡੀਆ ਅੱਗੇ ਵਿਖਾਈ। ਰੋਨਾਲਡੋ ਦੀ ਇਸ ਹਰਕਤ ਨਾਲ ਕੰਪਨੀ ਦੇ ਸ਼ੇਅਰ 1.6 ਫੀਸਦੀ ਤੁਰੰਤ ਡਿੱਗ ਗਏ ਤੇ ਕੰਪਨੀ ਦੇ 4 ਬਿਲੀਅਨ ਡਾਲਰ ਉਡ ਗਏ। ਆਪਣੇ ਮੁਲਕ ਦੀ ਸਰਕਾਰ ਵਾਂਗ ਰੋਨਾਲਡੋ ਵੀ ਲੋਕਾਂ ਨੂੰ ਕੋਕ ਦੀ ਥਾਂ ਪਾਣੀ ਪੀਣ ਨੂੰ ਉਤਸ਼ਾਹਿਤ ਕਰਦਾ ਹੈ। ਕੋਕਾ ਕੋਲਾ ਯੂਰੋ 2020 ਦੇ ਸਪਾਂਸਰਾਂ ਵਿਚੋਂ ਇਕ ਹੈ। ਇਸਦੇ ਸ਼ੇਅਰ ਦਾ ਭਾਅ 56.10 ਡਾਲਰ ਚਲ ਰਿਹਾ ਸੀ ਪਰ ਜਦੋਂ ਰੋਨਾਲਡੋ ਨੇ ਕੋਕਾ ਕੋਲਾ ਦੀਆਂ ਬੋਤਲਾਂ ਪਾਸੇ ਕੀਤੀਆਂ ਤਾਂ ਇਹ ਡਿੱਗ ਕੇ 55.22 ਡਾਲਰ ਰਹਿ ਗਈ।
Total Responses : 875