ਰਾਹੁਲ ਗਾਂਧੀ ਨੂੰ ਮਿਲੇ ਖਹਿਰਾ ਤੇ ਦੋ ਹੋਰ ਵਿਧਾਇਕ, ਕਿਹਾ ਹੋਰ ਵੀ ਸ਼ਾਮਲ ਹੋਣਗੇ ਕਾਂਗਰਸ 'ਚ ( ਵੀਡੀਉ ਵੀ ਦੇਖੋ )
ਰਾਹੁਲ ਗਾਂਧੀ ਨੂੰ ਮਿਲਣ ਪੁੱਜੇ ਖਹਿਰਾ ਤੇ ਕਾਂਗਰਸ ਵਿਚ ਸ਼ਾਮਲ ਹੋਏ ਦੋ ਹੋਰ ਵਿਧਾਇਕ
ਨਵੀਂ ਦਿੱਲੀ, 17 ਜੂਨ, 2021:ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸੁਖਪਾਲ ਖਹਿਰਾ ਤੇ ਦੋ ਹੋਰ ਵਿਧਾਇਕ ਰਾਹੁਲ ਗਾਂਧੀ ਨੂੰ ਮਿਲਣ ਉਹਨਾਂ ਦੀ ਰਿਹਾਇਸ਼ ’ਤੇ ਪੁੱਜੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ । ਇਸ ਵੇਲੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਸਨ .
ਰਣਦੀਪ ਸੂਰਜੇਵਾਲਾ ਦੀ ਗੱਡੀ ਵਿਚ ਸਵਾਰ ਹੋ ਕੇ ਸੁਖਪਾਲ ਖਹਿਰਾ, ਜਗਦੇਵਸਿੰਘ ਕਮਾਲੂ ਤੇ ਪਿਰਮਲ ਸਿੰਘ ਰਾਹੁਲ ਦੀ ਰਿਹਾਇਸ਼ ਦੇ ਅੰਦਰ ਦਾਖਲ ਹੋਏ ਸਨ ।
ਮਿਲਣੀ ਤੋਂ ਬਾਅਦ ਬਾਹਰ ਆ ਕੇ ਸੁਖਪਾਲ ਖਹਿਰਾ ਆ ਕੇ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਵਿਚ ਸ਼ਮੂਲੀਅਤ ਦਾ ਪ੍ਰਾਸੈੱਸ ਅਜੇ ਪੂਰਾ ਨਹੀਂ ਹੋਇਆ . ਉਨ੍ਹਾਂ ਦੱਸਿਆ ਕਿ ਏਕਤਾ ਪਾਰਟੀ ਨਾਲ ਦੇਸ਼ ਵਿਦੇਸ਼ 'ਚ ਬਹੁਤ ਸਾਰੇ ਨੇਤਾ ਅਤੇ ਵਰਕਰ ਹਨ ਅਤੇ ਪਾਰਟੀ ਦਾ ਪੂਰਾ ਢਾਂਚਾ ਹੈ . ਉਨ੍ਹਾਂ ਦਾ ਸੰਕੇਤ ਸੀ ਕਿ ਉਹ ਵੀ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ .
ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਚਾਹੀਦਾ ਜਾਣਾ ਉਨ੍ਹਾਂ ਦੀ ਗ਼ਲਤੀ ਸੀ . ਕੇਜਰੀਵਾਲ ਨੂੰ ਇੱਕ ਤਾਨਾਸ਼ਾਹ ਕਰਾਰ ਦਿੰਦੇ ਹੋਏ ਖਹਿਰਾ ਨੇ ਕਿਹਾ ਕਿ ਉਹ ਇੱਕ ਪੁਰਖਾ ਪਾਰਟੀ ਹੈ .
ਉਨ੍ਹਾਂ ਰਾਹੁਲ , ਅਮਰਿੰਦਰ , ਰਾਵਤ ਅਤੇ ਖ਼ਾਸ ਕਰਕੇ ਰਣਦੀਪ ਸੂਰਜੇਵਾਲਾ ਦਾ ਵੀ ਧੰਨਵਾਦ ਕੀਤਾ .