← ਪਿਛੇ ਪਰਤੋ
ਚੋਰੀ ਦੇ ਮੋਟਰਸਾਈਕਲ ਸਮੇਤ ਇਕ ਗ੍ਰਿਫਤਾਰ
ਦੀਪਕ ਜੈਨ
ਜਗਰਾਉਂ 17 ਜੂਨ 2021 - ਪੁਲਿਸ ਵਲੋਂ ਕਾਰਵਾਈ ਕਰਦਿਆਂ ਇਕ ਚੋਰ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਚੌਕੀ ਭੂੰਦੜੀ ਦੇ ਏ ਐੱਸ ਆਈ ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੌਰਾਨੇ ਡਿਊਟੀ ਪੁਲੀਸ ਨੂੰ ਇਤਲਾਹ ਮਿਲੀ ਕਿ ਸ਼ੰਕਰ ਉਰਫ ਹਨੀ ਪੁੱਤਰ ਦਾਰਾ ਸਿੰਘ ਜੋ ਚੋਰੀਆਂ ਕਰਦਾ ਹੈ ਤੇ ਅੱਜ ਉਹ ਚੋਰੀ ਦਾ ਮੋਟਰਸਾਈਕਲ ਹੌਂਡਾ ਰੰਗ ਕਾਲਾ-ਗਰੇ ਨੰਬਰ ਪੀ ਬੀ 25 ਜੀ 5758 ਚੋਰੀ ਕਰਕੇ ਪਿੰਡ ਗੋਰਸੀਆਂ ਕਾਦਰ ਬਖਸ਼ ਤੋਂ ਹੰਬੜਾ ਸਾਈਡ ਵੇਚਣ ਜਾ ਰਿਹਾ ਹੈ। ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਰਸਤੇ ਵਿਚ ਕੋਟਮਾਨ ਮੇਨ ਚੌਕ ਚ ਨਾਕੇਬੰਦੀ ਕਰ ਕੇ ਸ਼ੰਕਰ ਨੂੰ ਸਣੇ ਮੋਟਰਸਾਈਕਲ ਕਾਬੂ ਕਰ ਲਿਆ ਤੇ ਇਸ ਖ਼ਿਲਾਫ਼ ਆਈਪੀਸੀ ਦੀ ਧਾਰਾ 379 , 411 ਤਹਿਤ ਮਾਮਲਾ ਦਰਜ ਕਰ ਹਵਾਲਾਤ ਚ ਬੰਦ ਕਰ ਦਿੱਤਾ ਹੈ।
Total Responses : 260