ਕਿਧਰ ਜਾ ਰਿਹਾ ਹੈ ਗੁਰਾ ਦਾ ਪੰਜਾਬ - ਬੀਬੀ ਖਾਲੜਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 17 ਜੂਨ 2021 ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁੱਖ ਆਗੂ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਪੰਜਾਬ ਦੀ ਹੋ ਚੁੱਕੀ ਗੰਦਲੀ ਸਿਆਸਤ ਤੋਂ ਉਦਾਸ ਹੋ ਕੇ ਖਾਲੜਾ ਮਿਸ਼ਨ ਆਰਗਨਾਈਜੇਸ਼ਨ ਵੱਲੋਂ ਗੁਰਾਂ ਦਾ ਪੰਜਾਬ ਹੈ ਜਵਾਬ ਮੰਗਦਾ, ਹੈ ਜਵਾਬ ਮੰਗਦਾ ਮੁਹਿੰਮ ਦੀ ਸ਼ੁਰੂਆਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਤੋਂ ਕੀਤੀ। ਇਸ ਮੌਕੇ ਬੀਬੀ ਖਾਲੜਾ ਨੇ ਕਿਹਾ ਉਹ ਸਿੱਖ ਸੰਗਤਾਂ ਨੂੰ ਨਾਲ ਲੈਕੇ ਸਾਰੇ ਧਾਰਮਿਕ ਸਥਾਨਾਂ ਉੱਤੇ ਅਰਦਾਸਾਂ ਕਰਨਗੇ ਕਿ ਗੁਰਾਂ ਦਾ ਪੰਜਾਬ ਕਿੱਧਰ ਜਾ ਰਿਹਾ ਹੈ ਪਰਮਾਤਮਾ ਪੰਜਾਬ ਦੀ ਸਿਆਸਤ ਨੂੰ ਸਮੱਤ ਬਖਸ਼ਣ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਥਕ ਸਰਕਾਰ ਹੋਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋ ਜਾਣੀ ਬਹੁਤ ਹੀ ਮੰਦਭਾਗੀ ਘਟਨਾ ਹੈ। ਬੀਬੀ ਖਾਲੜਾ ਨੇ ਸਿੱਧੇ ਰੂਪ ਵਿੱਚ ਕਿਹਾ ਕਿ ਪੰਜਾਬ ਵਿੱਚ ਗੁਰੂ ਸਾਹਿਬ ਜੀ ਦੀ ਬੇਅਬਦੀ ਹੋਈ ਪਰ ਜਿਹੜੇ ਜ਼ਿੰਮੇਵਾਰ ਲੋਕ ਸੀ ਉਹੀ ਅਰਦਾਸਾਂ ਕਰ ਰਹੇ ਹਨ ਕੇ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ। ਬੀਬੀ ਖਾਲੜਾ ਨੇ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਰੱਬ ਉਹਨਾਂ ਦੀ ਹੀ ਅਰਦਾਸ ਸੁਣ ਲਵੇ।
ਖਹਿਰਾ ਨੂੰ ਦੱਸਿਆ ਮੁੱਕਾ ਪ੍ਰਸਤ
ਇਸ ਮੌਕੇ ਬੀਬੀ ਖਾਲੜਾ ਨੇ ਪੰਜਾਬ ੲੇਕਤਾ ਪਾਰਟੀ ਛੱਡ ਕੇ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਸੁਖਪਾਲ ਸਿੰਘ ਖਹਿਰਾ ਮੌਕਾ ਪ੍ਰਸਤ ਹੈ ਉਹਨਾਂ ਕਿਹਾ ਕਿ ਸਿਆਸਤ ਵਿੱਚ ਕੁਝ ਵੀ ਸੰਭਵ ਹੈ । ਉਹਨਾਂ ਕਿਹਾ ਕਿ ਮੌਕਾਪ੍ਰਸਤਾਂ ਨੇ ਹਮੇਸ਼ਾ ਹੀ ਪੰਜਾਬ ਦਾ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਦੀਆਂ ਲੱਤਾਂ ਨੇ ਮਿਹਨਤ ਦਾ ਭਾਰ ਨਹੀਂ ਝੱਲਿਆ ਇਸੇ ਕਰਕੇ ਉਹ ਦੁਆਰਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ । ਉਹਨਾਂ ਕਿਹਾ ਕਿ ਉਹ 2022 ਵਿੱਚ ਕਾਂਗਰਸ,ਅਕਾਲੀ ਤੇ ਖਹਿਰਾ ਨੂੰ ਵੀ ਵੋਟ ਨਾ ਦੇਣ ਲਈ ਪ੍ਰਚਾਰ ਕਰਨਗੇ। ਇਸ ਮੌਕੇ ਜਗਦੀਪ ਸਿੰਘ ਰੰਧਾਵਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਜ਼ਾਰ ਸਨ।