ਸ੍ਰੀ ਗੁਰੂ ਰਵਿਦਾਸ ਸੁਸਾਇਟੀ ਵੱਲੋਂ ਦਾਨੀਆਂ ਦਾ ਸਨਮਾਨ
ਅਸ਼ੋਕ ਵਰਮਾ
ਬਠਿੰਡਾ,18ਜੂਨ2021: ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਭਗਤਾ ਭਾਈ ਵਿਖੇ ਸਰਬੱਤ ਦੇ ਭਲੇ ਲਈ ਕਰਵਾਈ ਅਰਦਾਸ ਮੌਕੇ ਸੰਗਤਾਂ ਦੀ ਉਤਸ਼ਾਹ ਪੂਰਵਕ ਸ਼ਮੂਲੀਅਤ ਦੌਰਾਨ ਸ੍ਰੀ ਗੁਰੂ ਰਵਿਦਾਸ ਕਮੇਟੀ ਅਤੇ ਡਾ ਬੀ ਆਰ ਅੰਬੇਡਕਰ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਧਰਮਸ਼ਾਲਾ ਲਈ ਦਾਨ ਕਰਨ ਵਾਲੇ ਸਵਰਨ ਸਿੰਘ ਸੋਨੀ, ਸਤਨਾਮ ਸਿੰਘ ਫੌਜੀ, ਕੇਵਲ ਸਿੰਘ ਮਾਣੂਕੇ ਅਤੇ ਫੌਜਾ ਸਿੰਘ ਭਗਤਾ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਮਾਸਟਰ ਜਸਪਾਲ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਭਗਤਾ ਅਤੇ ਜਗਰਾਜ ਸਿੰਘ ਗੱਗੀ ਮੈਂਬਰ ਡਾ. ਬੀਆਰ ਅੰਬੇਡਕਰ ਸੇਵਾ ਸੁਸਾਇਟੀ ਭਗਤਾ ਨੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ।
ਉਨ੍ਹਾ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਧਰਮਸ਼ਾਲਾ ਦੀ ਸੁੰਦਰਤਾ ਲਈ ਅਹਿਮ ਉਪਰਾਲੇ ਕੀਤੇ ਜਾਂ ਰਹੇ ਹਨ। ਇਸ ਮੌਕੇ ਜਗਰਾਜ ਸਿੰਘ ਗੱਗੀ ਨੇ ਕਿਹਾ ਕਿ ਡਾ. ਬੀਆਰ ਅੰਬੇਡਕਰ ਸੇਵਾ ਸੁਸਾਇਟੀ ਲੋੜਵੰਦ ਲੋਕਾਂ ਨੂੰ ਸਰਕਾਰੀ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਵੀ ਯਤਨ ਕਰ ਰਹੀ ਹੈ।ਇਸ ਮੌਕੇ ਰਾਮ ਸਿੰਘ ਵਾਇਸ ਚੇਅਰਮੈਨ, ਸੁਖਰਾਜ ਸਿੰਘ ਮੋਮੀ, ਮਾ. ਜਗਸੀਰ ਸਿੰਘ ਸੀਰਾ, ਸਤਨਾਮ ਸਿੰਘ ਮੋਮੀ, ਮੰਗਲਜੀਤ ਸਿੰਘ ਬੰਗਾ, ਸਤਨਾਮ ਸਿੰਘ ਕੌਲਧਾਰ, ਸੁਖਵਿੰਦਰ ਸਿੰਘ ਬੰਗਾ ਅਤੇ ਸੁਖਪਾਲ ਸਿੰਘ ਬੰਗਾ ਆਦਿ ਹਾਜਰ ਸਨ।