ਮੋਗਾ ਦੀ ਉਪਿੰਦਰਜੀਤ ਕੌਰ ਬਰਾੜ ਨੇ ਪੀ.ਸੀ.ਐਸ ਪ੍ਰੀਖਿਆ 'ਚ ਕੀਤਾ ਟਾਪ
ਮੋਗਾ, 18 ਜੂਨ, 2021: ਮੋਗਾ ਦੀ ਉਪਿੰਦਰਜੀਤ ਕੌਰ ਬਰਾੜ ਨੇ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐੱਸ.) ਦੀ ਪ੍ਰੀਖਿਆ ਵਿਚ ਚੋਟੀ ਦਾ ਸਥਾਨ ਪ੍ਰਾਪਤ ਕੀਤਾ ਹੈ, ਜਿਸ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨ ਕੀਤੇ ਗਏ ਹਨ। ਉਪਿੰਦਰਜੀਤ ਕੌਰ ਨੇ 898.15 ਅੰਕ ਪ੍ਰਾਪਤ ਕੀਤੇ ਹਨ। ਉਹ ਮੋਗਾ ਦੇ ਸਮਾਲਸਰ ਪਿੰਡ ਦੀ ਵਸਨੀਕ ਹੈ ਅਤੇ ਉਸ ਦੇ ਮਾਪੇ ਅਧਿਆਪਕ ਹਨ। ਪੰਜਾਬ ਸਿਵਲ ਸਰਵਿਸਿਜ਼ (PCS) ਦੇ ਨਤੀਜਿਆਂ ਵਿੱਚ ਉਪਿੰਦਰਜੀਤ ਕੌਰ ਪੁੱਤਰੀ ਮਾਸਟਰ ਸਵਰਨ ਸਿੰਘ ਬਰਾੜ ਅਤੇ ਬੀਬੀ ਬਲਜੀਤ ਕੌਰ ਬਰਾੜ, ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਪੂਰੇ ਪਿੰਡ ਅਤੇ ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ। ਇਹ ਸਿਰਫ਼ ਮਾਪਿਆਂ ਲਈ ਹੀ ਨਹੀਂ ਪੂਰੇ ਸਮਾਲਸਰ ਪਿੰਡ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਬੇਟੀ ਉਪਿੰਦਰਜੀਤ ਕੌਰ ਦੀ ਮਿਹਨਤ ਅਤੇ ਮਾਪਿਆਂ ਦੀ ਚੰਗੀ ਪਰਵਰਿਸ਼ ਦਾ ਨਤੀਜਾ ਹੈ।ਬੇਟੀ ਉਪਿੰਦਰਜੀਤ ਕੌਰ, ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ । ਕੈਨੇਡਾ ਤੋਂ ਇਸ ਪਿੰਡ ਦੇ ਨਿਵਾਸੀ ਗੁਲਜ਼ਾਰ ਸਿੰਘ ਬਰਾੜ ਪਟਵਾਰੀ , ਅਮਰਜੀਤ ਬਰਾੜ ,ਜਸਵਿੰਦਰ ਨੀਲਾ ਬਰਾੜ ,ਹਰਜਿੰਦਰ ਬਰਾੜ , ਮਾਸਟਰ ਜਗਦੀਪ ਸਿੱਧੂ ,ਜਗਜੀਤ ਗਿਰੀ ਬਰਾੜ ਤੇ ਬਲਜਿੰਦਰ ਸੇਖਾ ਨੇ ਪਰਿਵਾਰ ਨੂੰ ਵਧਾਈਆਂ ਭੇਜੀਆਂ ਹਨ।